ਅੱਜ ਅਸੀ ਤੁਹਾਡੇ ਲਈ ਹੈਰਾਨੀਜਨਕ ਖਬਰ ਲੈਕੇ ਆਏ ਹਾਂ ਜਿਸ ਨੂੰ ਜਾਣਕੇ ਤੁਸੀਂ ਵੀ ਨਵਾਂ ਸੋਚਣ ਲਈ ਮਜਬੂਰ ਹੋਵੋਗੇ
ਅਸੀਂ ਅਕਸਰ ਹੀ ਬਜ਼ੁਰਗਾਂ ਵੱਲੋਂ ਕਹੀਆਂ ਜਾਂਦੀਆਂ ਕਹਾਵਤਾਂ ਨੂੰ ਸੱਚ ਹੁੰਦੇ ਵੇਖਿਆ ਹੈ ਜਿੱਥੇ ਆਖਿਆ ਜਾਂਦਾ ਹੈ ਕਿ ਜਦੋਂ ਵੀ ਉੱਪਰ ਵਾਲਾ ਮਿਹਰਬਾਨ ਹੁੰਦਾ ਹੈ ਅਤੇ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ ਇਨਸਾਨ ਦੀ ਕਿਸਮਤ ਇਕ ਦਿਨ ਵਿਚ ਬਦਲ ਜਾਂਦੀ ਹੈ। ਸਾਹਮਣੇ ਆਉਣ ਵਾਲੇ ਅਜਿਹੇ ਮਾਮਲੇ ਜਿੱਥੇ ਹੈਰਾਨ ਕਰਨ ਵਾਲੇ ਹੁੰਦੇ ਹਨ ਉਥੇ ਹੀ ਲੋਕਾਂ ਨੂੰ ਅਜਿਹੇ ਮਾਮਲਿਆਂ ਉਪਰ ਵਿਸ਼ਵਾਸ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ ਜਿਨ੍ਹਾਂ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ।
ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਆਪਣੇ ਜੀਵਨ ਨੂੰ ਲੈ ਕੇ ਬਹੁਤ ਸਾਰੇ ਸੁਪਨੇ ਦੇਖੇ ਜਾਂਦੇ ਹਨ ਅਤੇ ਉਹਨਾ ਸੁਪਨਿਆ ਨੂੰ ਸਾਕਾਰ ਕਰਨ ਲਈ ਇਨਸਾਨ ਵੱਲੋਂ ਲਗਾਤਾਰ ਮਿਹਨਤ ਮੁਸ਼ੱਕਤ ਵੀ ਕੀਤੀ ਜਾਂਦੀ ਹੈ। ਪਰ ਕੁਝ ਪਲਾਂ ਦੇ ਵਿੱਚ ਵੀ ਉਨ੍ਹਾਂ ਦੀ ਜ਼ਿੰਦਗੀ ਵਿੱਚ ਅਜਿਹੀ ਤਬਦੀਲੀ ਆ ਜਾਂਦੀ ਹੈ ਜਿਸ ਸਦਕਾ ਉਹ ਆਪਣੀਆਂ ਸਾਰੀਆਂ ਖ਼ੁਸ਼ੀਆਂ ਨੂੰ ਪੂਰਾ ਕਰ ਸਕਦੇ ਹਨ। ਹੁਣ ਇਥੇ ਇੱਕ ਬਜ਼ੁਰਗ ਜੋੜਾ ਮਾਲਾਮਾਲ ਹੋਇਆ ਹੈ ਜਿਸ ਵੱਲੋਂ ਸਿਰਫ਼ 9 ਨੋਟਾਂ ਕਰਕੇ ਏਨੇ ਲੱਖ ਦਾ ਮਾਲਕ ਬਣਨ ਦੀ ਖਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬਰਤਾਨੀਆਂ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਬਰਤਾਨਵੀ ਜੋੜਾ ਕੁਝ ਹੀ ਪਲਾਂ ਦੇ ਵਿੱਚ ਲੱਖਪਤੀ ਬਣ ਗਿਆ ਹੈ। ਦੱਸ ਦਈਏ ਕਿ ਇਸ ਬਜ਼ੁਰਗ ਜੋੜੇ ਦੇ ਘਰ ਵਿੱਚੋਂ ਜਿੱਥੇ ਉਨ੍ਹਾਂ 100 ਸਾਲ ਤੋਂ ਵਧੇਰੇ ਸਮੇਂ ਦੇ ਪੁਰਾਣੇ 9 ਨੋਟ ਮਿਲੇ ਸਨ। ਇਹਨਾਂ ਨੋਟਾਂ ਨੂੰ ਲੈ ਕੇ ਜਿੱਥੇ ਬਜ਼ੁਰਗ ਜੋੜੇ ਵੱਲੋਂ ਇਨ੍ਹਾਂ ਨੂੰ ਸੰਭਾਲ ਕੇ ਰੱਖਣ ਦੀ ਗੱਲ ਸੋਚੀ ਗਈ ਉਥੇ ਹੀ ਇਨ੍ਹਾਂ ਨੂੰ ਉਨ੍ਹਾਂ ਵੱਲੋਂ ਬੋਲੀ ਲਗਾ ਕੇ ਵੇਚੇ ਜਾਣ ਦੀ ਯੋਜਨਾ ਬਣਾਈ ਗਈ।
ਇਸ ਬਜ਼ੁਰਗ ਜੋੜੇ ਵੱਲੋਂ ਸੌ ਸਾਲ ਤੋਂ ਵੱਧ ਪੁਰਾਣੇ ਇਹਨਾਂ 9 ਨੋਟਾ ਦੀ ਬੋਲੀ ਲਗਾਈ ਗਈ ਤਾਂ ਉਸ ਸਮੇਂ ਉਨ੍ਹਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਨ੍ਹਾਂ ਨੂੰ ਇਨ੍ਹਾਂ 9 ਨੋਟਾਂ ਬਦਲੇ 47 ਲੱਖ ਰੁਪਏ ਮਿਲੇ। ਦੱਸਿਆ ਗਿਆ ਹੈ ਕਿ ਇਹ ਪੁਰਾਣੇ ਨੋਟ ਜਿੱਥੇ ਸੌ ਸਾਲ ਪਹਿਲਾਂ 1916 ਤੋਂ 1918 ਦੇ ਦਰਮਿਆਨ ਵਰਤੇ ਜਾਂਦੇ ਸਨ। ਉਥੇ ਹੀ ਕੁਝ ਲੋਕਾਂ ਵੱਲੋਂ ਪੁਰਾਣੀਆਂ ਚੀਜ਼ਾਂ ਨੂੰ ਸੰਭਾਲਣ ਦੇ ਚਲਦਿਆਂ ਹੋਇਆਂ ਇਹਨਾਂ ਨੋਟਾਂ ਦੀ ਭਾਰੀ ਕੀਮਤ ਦਿੱਤੀ ਗਈ ਹੈ।