ਇਸ ਮੌਕੇ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਦੱਸਿਆ, ਕਿ ਜਿਨਾਂ ਸਿੱਖ ਨੌਜਵਾਨਾਂ ਉੱਪਰ ਐੱਨਐੱਸਏ ਲਗਾਈ ਗਈ ਸੀ, ਉਨ੍ਹਾਂ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਭੇਜਿਆ ਗਿਆ ਸੀ। ਹੁਣ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਉਪਰ ਲੱਗਿਆ ਐਨਐਸਏ ਹਟਾ ਦਿੱਤਾ ਗਿਆ ਹੈ। ਜਿਸ ਕਰਕੇ ਹੁਣ ਇਹਨਾਂ ਨੌਜਵਾਨਾਂ ਨੂੰ ਵਾਪਸ ਪੰਜਾਬ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹਨਾਂ ਨੌਜਵਾਨਾਂ ਨੂੰ ਹੁਣ ਪੰਜਾਬ ਦੀ ਕਿਸ ਜੇਲ੍ਹ ਵਿੱਚ ਰੱਖਿਆ ਜਾਵੇਗਾ ਇਸ ਬਾਰੇ ਪਤਾ ਸਿਰਫ਼ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੋਵੇਗਾ ਜਦਕਿ ਬਾਕੀ ਸਾਰੀ ਜਾਣਕਾਰੀ ਗੁਪਤ ਰੱਖੀ ਜਾਵੇਗੀ। ਐਨਐਸਏ ਤੋੜਨਾ ਸਰਕਾਰ ਦੀ ਮਜਬੂਰੀ ਹੈ ਕਿਉਂਕਿ ਦੋ ਸਾਲ ਬਾਅਦ ਇਹ ਧਾਰਾ ਤੋੜਨੀ ਹੀ ਪੈਂਦੀ ਹੈ, ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਅਤੇ ਕੇਂਦਰ ਦੀ ਬੀਜੇਪੀ ਸਰਕਾਰ ਅਮ੍ਰਿਤਪਾਲ ਸਿੰਘ ਤੋਂ ਰਾਜਨੀਤਿਕ ਤੌਰ ’ਤੇ ਡਰਦੇ ਸਨ।’
‘ਸਿਆਸੀ ਪਹੁੰਚ ਖਤਮ ਹੋਣ ਦਾ ਸੀ ਡਰ’
ਹਿੰਸਾਂ ਤੌਰ ’ਤੇ ਨਹੀਂ ਬਲਕਿ ਜੋ ਅਮ੍ਰਿੰਤਪਾਲ ਸਿੰਘ ਨੇ ਗੁਰਸਿੱਖ ਬਣਾਉਣ ਦੀ ਮੁਹਿੰਮ ਚਲਾਈ ਹੈ, ਸਰਕਾਰ ਇਸ ਪੰਥਕ ਮਹੌਲ ਤੋਂ ਡਰਦੀ ਹੈ। ਸਰਕਾਰ ਇਹ ਚਾਹੁੰਦੀ ਸੀ ਕਿ ਪਹਿਲਾਂ ਦੀ ਤਰ੍ਹਾਂ ਸ਼ਰਾਬ ਦਾ ਮਹੌਲ ਚੱਲਦਾ ਰਹੇ, ਸਿੱਖ਼ ਨੌਜਵਾਨ ਨਸ਼ੇ ਵਿੱਚ ਗਲਤਾਨ ਰਹਿਣ, ਨਸ਼ੇ ਵਿੱਚ ਲੁਪਤ ਰਹਿ ਕੇ ਆਪਣੀ ਜ਼ਿੰਦਗੀ ਤਬਾਹ ਕਰਦੇ ਰਹਿਣ। ਅੰਮ੍ਰਿਤਪਾਲ ਸਿੰਘ ਨੌਜਵਾਨਾਂ ਨੂੰ ਗਲਤ ਰਾਹਾਂ ਦੀ ਜ਼ਿੰਦਗੀ ਤੋਂ ਹਟਾ ਰਹੇ ਸਨ। ਇਸ ਲਈ ਸਰਕਾਰ ਨੂੰ ਇਹ ਖ਼ਤਰਾ ਸੀ ਕਿ ਸਾਡੀ ਸਿਆਸੀ ਇਲੈਕਸ਼ਨ ਦੀ ਜਿੱਤ ਖ਼ਤਮ ਹੋ ਜਾਵੇਗੀ। ਇਨ੍ਹਾਂ ਨੂੰ ਡਰ ਹੈ ਕਿ ਉਹ ਰਾਜਨੀਤਿਕ ਤੌਰ ’ਤੇ ਕਮਜ਼ੋਰ ਹੋ ਜਾਣਗੇ। ਰਾਜਨੀਤਿਕ ਤੌਰ ’ਤੇ ਪਾਰਲੀਮੈਟ ਦੀਆ ਚੋਣਾਂ ਜਿੱਤਣ ਵਾਲੇ ਅੰਮ੍ਰਿਤਪਾਲ ਸਿੰਘ ਖਾਲਸਾ ’ਤੇ ਐੱਨਐੱਸਏ ਲਗਾਈ ਗਈ ਸੀ। ਉਨ੍ਹਾਂ ’ਤੇ ਲਗਾਏ ਗਏ ਸਭ ਇਲਜ਼ਾਮ ਝੂਠੇ ਸਨ।