ਨੀਂਦ ਪੂਰੀ ਹੋਣ ਤੋਂ ਬਾਅਦ ਵੀ ਰਹਿੰਦਾ ਹੈ ਆਲ੍ਹਸ? ਤਾਂ ਸਰੀਰ ਦੇ ਇਸ ਹਿੱਸੇ ‘ਤੇ ਕਰੋ ਮਾਲਿਸ਼

ਇਲਾਜ
Spread the love

ਜੇਕਰ ਤੁਸੀਂ ਉਨ੍ਹਾਂ ਲੋਕਾਂ ‘ਚੋਂ ਹੋ ਜੋ ਕਾਫੀ ਸੌਣ ਤੋਂ ਬਾਅਦ ਵੀ ਹਮੇਸ਼ਾ ਸੁਸਤ ਮਹਿਸੂਸ ਕਰਦੇ ਹਨ, ਤਾਂ ਇਸਦਾ ਮਤਲਬ ਹੈ ਕਿ ਤੁਹਾਨੂੰ ਕੋਈ ਸਮੱਸਿਆ ਹੈ ਜਿਸ ਕਾਰਨ ਤੁਸੀਂ ਥਕਾਵਟ ਮਹਿਸੂਸ ਕਰ ਰਹੇ ਹੋ। ਇਸ ਦੇ ਲਈ ਅਸੀਂ ਤੁਹਾਨੂੰ ਕੁਝ ਅਜਿਹੇ ਉਪਾਅ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕੋਗੇ। ਅਸੀਂ ਤੁਹਾਨੂੰ ਕੁਝ ਆਯੁਰਵੈਦਿਕ ਤਰੀਕੇ ਦੱਸਾਂਗੇ ਜਿਨ੍ਹਾਂ ਨਾਲ ਤੁਸੀਂ ਊਰਜਾਵਾਨ ਮਹਿਸੂਸ ਕਰੋਗੇ।

ਆਯੁਰਵੇਦ ਦੇ ਅਨੁਸਾਰ, ਤੁਹਾਨੂੰ ਰੋਜ਼ਾਨਾ 20 ਤੋਂ 25 ਮਿੰਟ ਤੱਕ ਸਰੀਰ ਨੂੰ ਤੇਲ ਲਗਾਉਣਾ ਚਾਹੀਦਾ ਹੈ। ਇਸ ਨਾਲ ਸਰੀਰ ਨੂੰ ਕਾਫੀ ਆਰਾਮ ਮਿਲਦਾ ਹੈ ਅਤੇ ਦਿਮਾਗ ਵੀ ਐਕਟਿਵ ਮੋਡ ‘ਚ ਆਉਂਦਾ ਹੈ। ਇਸੇ ਤਰਾਂ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣਾ ਚਾਹੀਦਾ ਹੈ। ਜਿਸ ਨਾਲ ਸਰੀਰ ਨੂੰ ਸਵੇਰੇ ਤਾਜ਼ੀ ਹਵਾ ਮਿਲਦੀ ਹੈ ਅਤੇ ਇਸ ਨਾਲ ਵੀ ਦਿਮਾਗ ਊਰਜਾਵਾਨ ਰਹਿੰਦਾ ਹੈ।

ਹਰ ਰੋਜ਼ ਤੁਹਾਨੂੰ ਦਿਮਾਗ ਨੂੰ ਕਿਰਿਆਸ਼ੀਲ ਰੱਖਣ ਲਈ ਯੋਗਾ ਅਤੇ ਕਸਰਤ ਕਰਦੇ ਰਹਿਣਾ ਚਾਹੀਦਾ ਹੈ। ਸਵੇਰ ਦੇ ਸਮੇਂ ਮੈਡੀਟੇਸ਼ਨ ਕਰਨਾ ਵੀ ਬਹੁਤ ਚੰਗਾ ਮੰਨਿਆ ਜਾਂਦਾ ਹੈ। ਇਹ ਸਰੀਰ ਦੇ ਹਰ ਅੰਗ ਨੂੰ ਸਰਗਰਮ ਕਰਦਾ ਹੈ ਅਤੇ ਇਸ ਨਾਲ ਬਲੱਡ ਸਰਕੁਲੇਸ਼ਨ ਠੀਕ ਹੋ ਜਾਂਦਾ ਹੈ। ਇਸ ਨਾਲ ਤੁਹਾਡਾ ਫੋਕਸ ਵੀ ਬਿਹਤਰ ਹੁੰਦਾ ਹੈ।

ਨਾਲ ਹੀ ਤੁਹਾਨੂੰ ਆਪਣੇ ਖਾਣ ਪੀਣ ਉੱਤੇ ਵੀ ਪੂਰਾ ਧਿਆਨ ਦੇਣਾ ਚਾਹੀਦਾ ਹੈ ਅਤੇ ਚੰਗਾ ਭੋਜਨ ਖਾਣਾ ਚਾਹੀਦਾ ਹੈ। ਚੰਗੀ ਪਾਚਨ ਕਿਰਿਆ ਲਈ ਪੱਕਿਆ ਹੋਇਆ ਭੋਜਨ ਗਰਮ ਖਾਣਾ ਚਾਹੀਦਾ ਹੈ। ਲੰਬੇ ਸਮੇਂ ਤੱਕ ਸੌਣ ਨਾਲ ਵੀ ਸਰੀਰ ਵਿੱਚ ਆਲਸ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਦੇਰ ਰਾਤ ਤੱਕ ਖਾਣ-ਪੀਣ ਨਾਲ ਵੀ ਸਰੀਰ ‘ਚ ਊਰਜਾ ਦਾ ਪੱਧਰ ਘੱਟ ਜਾਂਦਾ ਹੈ।