ਪਿਛਲੇ 1300 ਸਾਲਾਂ ਤੋਂ ਸਮੁੰਦਰ ਦੇ ਪਾਣੀ ਚ ਹੀ ਤੈਰ ਰਿਹਾ ਪਿੰਡ- ਲੋਕਾਂ ਨੇ ਕਦੀ ਵੀ ਧਰਤੀ ਦੇ ਪੈਰ ਰੱਖਿਆ

ਸਦਾ ਬਹਾਰ
Spread the love

ਅੱਜ ਅਸੀ ਤੁਹਾਡੇ ਲਈ ਹੈਰਾਨੀਜਨਕ ਖਬਰ ਲੈਕੇ ਆਏ ਹਾਂ ਜਿਸ ਨੂੰ ਜਾਣਕੇ ਤੁਸੀਂ ਵੀ ਨਵਾਂ ਸੋਚਣ ਲਈ ਮਜਬੂਰ ਹੋਵੋਗੇ

ਜ਼ਿੰਦਗੀ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਸ ਬਾਰੇ ਸੁਣ ਕੇ ਲੋਕ ਹੈਰਾਨ ਪਰੇਸ਼ਾਨ ਰਹਿ ਜਾਂਦੇ ਹਨ। ਬਹੁਤ ਸਾਰੇ ਦੇਸ਼ਾਂ ਵਿੱਚ ਜਿੱਥੇ ਕਈ ਸ਼ਾਸਕਾਂ ਵੱਲੋਂ ਰਾਜ ਕੀਤਾ ਜਾਂਦਾ ਸੀ ਤੇ ਲੋਕਾਂ ਉੱਪਰ ਅਤਿਆਚਾਰ ਕੀਤਾ ਜਾਂਦਾ ਸੀ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਅੱਤਿਆਚਾਰ ਤੋਂ ਬਚਣ ਵਾਸਤੇ ਵੱਖ ਵੱਖ ਰਸਤੇ ਵੀ ਅਪਣਾਏ ਜਾਂਦੇ ਸਨ। ਪਰ ਅਜੋਕੇ ਸਮੇਂ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆ ਚੁੱਕੀਆਂ ਹਨ ਇਸ ਦੇ ਬਾਵਜੂਦ ਵੀ ਬਹੁਤ ਸਾਰੇ ਦੇਸ਼ਾਂ ਵਿੱਚ ਕਈ ਅਜਿਹੇ ਸ਼ਹਿਰ ਹਨ ਜਿਥੇ ਲੋਕਾਂ ਅਜੇ ਵੀ ਉਸੇ ਤਰ੍ਹਾਂ ਜ਼ਿੰਦਗੀ ਜੀ ਰਹੇ ਹਨ।

ਪਿਛਲੇ 1300 ਸਾਲਾਂ ਤੋਂ ਸਮੁੰਦਰ ਦੇ ਪਾਣੀ ਚ ਹੀ ਤੈਰ ਰਿਹਾ ਇਹ ਪਿੰਡ ਜਿੱਥੇ ਲੋਕਾਂ ਵੱਲੋਂ ਧਰਤੀ ਤੇ ਪੈਰ ਨਹੀਂ ਰੱਖਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਚੀਨ ਦੇ ਦੱਖਣੀ ਪੂਰਬੀ ਇਲਾਕੇ ਦੇ ਵਿੱਚ ਇੱਕ ਰਿਵਾਇਤੀ ਪਿੰਡ ਵਸਿਆ ਹੋਇਆ ਹੈ। ਇਹ ਪਿੰਡ ਅਜੇ ਵੀ ਪਾਣੀ ਦੇ ਉੱਪਰ ਵਸਿਆ ਹੋਇਆ ਹੈ ਜਿੱਥੇ ਮਛੇਰਿਆਂ ਵੱਲੋਂ ਰਵਾਇਤੀ ਕਿਸ਼ਤੀਆਂ ਦੇ ਮਕਾਨ ਬਣਾਏ ਹੋਏ ਹਨ ਅਤੇ ਉਹਨਾਂ ਦੇ ਵਿੱਚ ਰਹਿ ਰਹੇ ਹਨ। ਦੱਸ ਦੇਈਏ ਕਿ ਜਿੱਥੇ ਪਿੰਡ ਦੇ ਲੋਕਾਂ ਦੇ ਘਰ ਸਮੁੰਦਰ ਵਿਚ ਤੈਰਦੇ ਹਨ।


ਉਥੇ ਹੀ ਲੋਕ ਆਪਣੇ ਪਰਿਵਾਰਾਂ ਦੇ ਨਾਲ ਇਨ੍ਹਾਂ ਹੀ ਘਰਾਂ ਵਿੱਚ ਰਹਿੰਦੇ ਹਨ। ਸਮੁੰਦਰ ਵਿੱਚ ਰਹਿਣ ਵਾਲੇ ਇਨ੍ਹਾਂ ਮਛੇਰਿਆਂ ਦੀ ਟਾਂਕਾ ਜਾਤੀ ਨੂੰ ਜਿਪਸੀਜ਼ ਆਫ ਦਿ ਸੀ ਕਿਹਾ ਜਾਂਦਾ ਹੈ। ਦੱਸਿਆ ਗਿਆ ਹੈ ਕਿ ਜਿੱਥੇ ਇਸ ਇਲਾਕੇ ਦੇ ਵਿਚ ਪੁਰਾਣੇ ਜ਼ਮਾਨੇ ਦੇ ਸਮੇਂ ਸ਼ਾਸ਼ਕ ਰਾਜ ਕਰਦੇ ਸਨ ਅਤੇ ਉਹ ਉਹਨਾਂ ਉਪਰ ਅੱਤਿਆਚਾਰ ਕਰਦੇ ਸਨ। ਇਸ ਲਈ ਹੀ ਇਨਾਂ ਲੋਕਾਂ ਵੱਲੋਂ ਆਪਣੇ ਬਚਾਅ ਵਾਸਤੇ ਸਮੁੰਦਰ ਦੇ ਕੰਢਿਆਂ ਤੇ ਰਹਿਣਾ ਸ਼ੁਰੂ ਕਰ ਦਿੱਤਾ ਗਿਆ ਸੀ ਤਾਂ ਜੋ ਸ਼ਾਸਕਾਂ ਦੇ ਅੱਤਿਆਚਾਰ ਤੋਂ ਬਚਿਆ ਜਾ ਸਕੇ।


ਇਸ ਕਾਰਨ ਹੀ ਉਨ੍ਹਾਂ ਵੱਲੋਂ ਹੌਲੀ-ਹੌਲੀ ਕਿਸ਼ਤੀਆਂ ਦੇ ਨਾਲ ਹੀ ਸਮੁੰਦਰ ਤੇ ਆਪਣੇ ਘਰ ਬਣਾ ਲਏ ਸਨ। ਇਸ ਸਮੇਂ ਜਿਥੇ ਇਹ ਲੋਕ ਆਪਣੀਆਂ ਕਿਸ਼ਤੀਆਂ ਨੂੰ ਕਈ ਕਿਲੋਮੀਟਰ ਦੀ ਦੂਰੀ ਤੱਕ ਸਮੁੰਦਰ ਦੇ ਵਿੱਚ ਲੈ ਜਾਂਦੇ ਹਨ। ਉਥੇ ਹੀ ਇਹ ਕਿਸ਼ਤੀਆਂ ਪਾਣੀ ਦੇ ਉੱਪਰ ਤੈਰਦਾ ਹੋਇਆ ਇਕ ਵੱਖਰਾ ਪਿੰਡ ਦਿਖਦੀਆਂ ਹਨ।