ਟੀਬੀ ਦਾ ਰੋਗ ਸਾਡੇ ਸਰੀਰ ਨੂੰ ਬਹੁਤੀ ਹੀ ਜ਼ਿਆਦਾ ਪ੍ਰਭਾਵਿਤ ਕਰਦਾ ਹੈ । ਇਸ ਇਕ ਬਹੁਤ ਜ਼ਿਆਦਾ ਗੰਭੀਰ ਬੀਮਾਰੀ ਹੈ । ਇਹ ਮਾਇਕੋਬੈਕਟੀਰਿਆ ਟਯੁਬਰਕਲੋਸਿਸ ਨਾ ਦੇ ਬੈਕਟੀਰੀਆ ਨਾਲ ਫੈਲਦੀ ਹੈ। । ਜੋ ਸਿਧਾ ਵਿਅਕਤੀ ਦੇ ਫੇਫੜਿਆਂ ਤੇ ਅਸਰ ਪੈਂਦਾ ਹੈ ।
ਵੈਸੇ ਟੀਬੀ ਸਰੀਰ ਦੇ ਦੂਜੇ ਅੰਗਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ ।ਇਸ ਦੇ ਬੈਕਟੀਰੀਆ ਹਵਾ ਦੇ ਜ਼ਰੀਏ ਫੈਲਦਾ ਹੈ । ਬੀਮਾਰ ਵਿਅਕਤੀ ਦੇ ਖੰਘਣ , ਚੀਕ ਮਾਰਨ ਅਤੇ ਲਾਰ ਦੇ ਨਾਲ ਤੰਦਰੁਸਤ ਵਿਅਕਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ । ਇਸ ਤੋਂ ਬਚਣ ਲਈ ਇਮਿਉਨਟੀ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ । ਤਾ ਇਸ ਲਈ ਆਪਣੀ ਡਾਇਟ ਕੂਝ ਫੂਸ ਨੂੰ ਜ਼ਰੂਰ ਸ਼ਾਮਲ ਕਰੋ ।ਅੱਜ ਅਸੀਂ ਤੁਹਾਨੂੰ ਦੱਸਾਂਗੇ , ਕਿ ਟੀਬੀ ਦੇ ਮਰੀਜ਼ਾਂ ਨੂੰ ਆਪਣੀ ਡਾਇਟ ਵਿਚ ਕਿਹੜੀਆਂ ਚੀਜ਼ਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ ।
ਜਾਣੋਂ ਉਹ ਫਲ ਜਿਨ੍ਹਾਂ ਦਾ ਸੇਵਨ ਟੀਬੀ ਦੇ ਮਰੀਜ਼ਾਂ ਜ਼ਰੂਰ ਕਰਨਾ ਚਾਹੀਦਾ ਹੈ ।
ਸਬਜ਼ੀਆਂਟੀਬੀ ਦੇ ਮਰੀਜ਼ਾਂ ਨੂੰ ਆਪਣੀ ਡਾਇਟ ਵਿਚ ਸਬਜ਼ੀਆਂ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ । ਗਾਜਰ , ਟਮਾਟਰ , ਸੰਕਰਗੰਦੀ , ਬ੍ਰੋਕਲੀ ਆਦਿ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ । ਜੋ ਟੀਬੀ ਦੇ ਨੂੰ ਛੇਤੀ ਠੀਕ ਕਰਨ ਵਿੱਚ ਮਦਦ ਕਰਨਗੇ । ਇਨ੍ਹਾਂ ਸਬਜ਼ੀਆਂ ਵਿੱਚ ਐਂਟੀ-ਆਕਸੀਡੈਂਟ ਦੀ ਤਰਾਂ ਬਹੁਤ ਜ਼ਿਆਦਾ ਪਾਈ ਜਾਂਦੀ ਹੈ । ਜੋ ਫ੍ਰੀ ਰੈਡੀਕਲਸ ਨਾਲ ਲੜਨ ਦਾ ਕੰਮ ਕਰਦੀਆਂ ਹਨ । ਜਿਸ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ।
ਖਿਚੜੀਦਾਲ ਚੌਲ ਅਤੇ ਕਈ ਤਰ੍ਹਾਂ ਦੀਆਂ ਸਬਜ਼ੀਆਂ ਨੂੰ ਮਿਲਾ ਕੇ ਬਣਾਈ ਜਾਣ ਵਾਲੀ ਖਿਚੜੀ ਵਿਚ ਕਾਰਬੋਹਾਈਡ੍ਰੇਟਸ ਅਤੇ ਪ੍ਰੋਟੀਨ ਬਹੁਤ ਜ਼ਿਆਦਾ ਮਾਤਰਾ ਵਿਚ ਪਾਇਆ ਜਾਂਦਾ ਹੈ । ਜੋ ਸਾਡੇ ਸਰੀਰ ਦੇ ਕਈ ਤਰ੍ਹਾਂ ਦੇ ਫਕਸ਼ਨਸ ਦੇ ਸਹੀ ਤਰੀਕੇ ਨਾਲ ਕੰਮ ਕਰਨ ਲਈ ਜ਼ਰੂਰੀ ਹੁੰਦੇ ਹਨ । ਇਸ ਤੋਂ ਇਲਾਵਾ ਇਹ ਆਸਾਨੀ ਨਾਲ ਪਚ ਜਾਂਦੇ ਹਨ ।
ਪਨੀਰਪਨੀਰ ਦਾ ਸੇਵਨ ਵੀ ਟੀਬੀ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੂੰਦਾ ਹੈ । ਪਨੀਰ ਦੇ ਵਿੱਚ ਪ੍ਰੋਟੀਨ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ । ਜੋ ਸਾਡੇ ਸਰੀਰ ਨੂੰ ਮਜ਼ਬੂਤ ਬਣਾਉਂਦਾ ਹੈ । ਅਤੇ ਕਈ ਸਾਰੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ । ਟੀਬੀ ਦੇ ਮਰੀਜ਼ਾਂ ਲਈ ਪਨੀਰ ਇਕ ਬਹੁਤ ਹੈਲਦੀ ਔਪਸ਼ਨ ਹੈ ।
ਸੋਇਆਬੀਨਸੋਇਆਬੀਨ ਬਹੁਤ ਹੀ ਫਾਇਦੇਮੰਦ ਫੂਡ ਹੈ । ਇਸ ਵਿੱਚ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ । ਇਸ ਦਾ ਸੇਵਨ ਕਰਨ ਨਾਲ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ । ਜਿਸ ਨਾਲ ਸਾਡੇ ਸਰੀਰ ਨੂੰ ਟਿਊਬਰਕਲੋਸਿਸ ਨਾਂ ਦੇ ਬੈਕਟੀਰੀਆ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ ।
ਸਾਬੁਤ ਅਨਾਜਸਾਬਤ ਅਨਾਜ ਖਾਣ ਦੇ ਇਕ ਜਾ ਦੋ ਨਹੀਂ ਬਲਕਿ ਬਹੁਤ ਸਾਰੇ ਫਾਇਦੇ ਹੁੰਦੇ ਹਨ । ਡਾਇਬਿਟੀਜ਼ , ਮੋਟਾਪਾ ਦੇ ਨਾਲ ਇਹ ਟੀਬੀ ਦੇ ਇਲਾਜ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਸਾਬਤ ਅਨਾਜ ਵਿਚ ਫਾਈਬਰ ਵਿਟਾਮਿਨ ਅਤੇ ਹੋਰ ਕਈ ਤਰਾਂ ਦੇ ਨਿਊਟ੍ਰਿਏਟਸ ਹੁੰਦੇ ਹਨ । ਜੋ ਸਾਡੇ ਸਰੀਰ ਨੂੰ ਫਿਟ ਅਤੇ ਐਨਰਜੀ ਦਿੰਦੇ ਹਨ ।
ਦਾਲਾ ਅਤੇ ਬੀਨਸਕਈ ਤਰ੍ਹਾਂ ਦੀਆਂ ਦਾਲਾਂ ਅਤੇ ਬੀਨਸ ਵੀ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਠੀਕ ਕਰਨ ਲਈ ਫ਼ਾਇਦੇਮੰਦ ਹੁੰਦੀਆਂ ਹਨ । ਇਨ੍ਹਾਂ ਦਾ ਸੇਵਨ ਕਰਨ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ । ਅਤੇ ਸਰੀਰ ਦੇ ਅੰਦਰ ਮਜਬੂਤ ਕਰਨ ਦੀ ਆਸਾਨੀ ਨਾਲ ਬਾਹਰ ਨਿਕਲ ਜਾਂਦੀ ਹੈ ।
ਟੀਬੀ ਦੇ ਮਰੀਜ਼ ਆਪਣੇ ਸਰੀਰ ਨੂੰ ਤੰਦਰੁਸਤ ਅਤੇ ਮਜ਼ਬੂਤ ਰੱਖਣ ਲਈ ਇਨ੍ਹਾਂ ਚੀਜ਼ਾਂ ਨੂੰ ਆਪਣੀ ਡਾਈਟ ਵਿਚ ਸ਼ਾਮਲ ਹਨ । ਕਿਉਂਕਿ ਦਵਾਈਆਂ ਦੇ ਨਾਲ-ਨਾਲ ਸਹੀ ਖਾਣ-ਪੀਣ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ । ਹੈਲਦੀ ਚੀਜ਼ਾਂ ਦਾ ਸਮੇਂ ਸਿਰ ਸੇਵਨ ਕਰਕੇ ਅਸੀਂ ਆਪਣੇ ਸਰੀਰ ਨੂੰ ਜਲਦੀ ਠੀਕ ਕਰ ਸਕਦੇ ਹਾਂ ।ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਕਰੋ । ਸਿਹਤ ਸੰਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜਰੂਰ like ਕਰੋ।