ਘਟੇ ਹੋਏ ਬਲੱਡ ਪ੍ਰੈਸ਼ਰ ਨੂੰ ਠੀਕ ਕਰਨ ਲਈ ਅਪਣਾਓ ਘਰੇਲੂ ਉਪਚਾਰ, ਮਿਲੇਗਾ ਆਰਾਮ ਦੇਸੀ ਨੁਸਖੇ

ਇਲਾਜ
Spread the love

ਬਹੁਤ ਘੱਟ ਬਲੱਡ ਪ੍ਰੈਸ਼ਰ ਹੋਣਾ ਸਿਹਤ ਲਈ ਗੰਭੀਰ ਹੋ ਸਕਦਾ ਹੈ। ਆਮ ਬਲੱਡ ਪ੍ਰੈਸ਼ਰ 120/80 mmHg ਰਹਿੰਦਾ ਹੈ, ਜਦੋਂ ਕਿਸੇ ਦਾ ਬਲੱਡ ਪ੍ਰੈਸ਼ਰ ਬਹੁਤ ਘੱਟ ਹੋ ਜਾਂਦਾ ਹੈ, ਤਾਂ ਇਹ 90/60 mmHg ਤੋਂ ਹੇਠਾਂ ਚਲਾ ਜਾਂਦਾ ਹੈ। ਜਿਸ ਤਰ੍ਹਾਂ ਹਾਈ ਬਲੱਡ ਪ੍ਰੈਸ਼ਰ ਖਤਰਨਾਕ ਹੈ, ਉਸੇ ਤਰ੍ਹਾਂ ਘੱਟ ਬਲੱਡ ਪ੍ਰੈਸ਼ਰ ਵੀ ਨੁਕਸਾਨਦੇਹ ਹੈ।
ਜੇ ਤੁਹਾਨੂੰ ਘੱਟ ਬਲੱਡ ਪ੍ਰੈਸ਼ਰ ਹੈ ਤਾਂ ਤੁਹਾਨੂੰ ਚੱਕਰ ਆਉਣੇ ਮਹਿਸੂਸ ਹੋ ਸਕਦੇ ਹਨ। ਅੱਖਾਂ ਅੱਗੇ ਹਨੇਰਾ ਆ ਸਕਦਾ ਹੈ। ਤੁਸੀਂ ਬੇਹੋਸ਼ ਹੋ ਸਕਦੇ ਹੋ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਕਾਫ਼ੀ ਖ਼ੂਨ ਦਿਮਾਗ ਤੱਕ ਨਹੀਂ ਪਹੁੰਚਦਾ। ਘੱਟ ਬਲੱਡ ਪ੍ਰੈਸ਼ਰ ਨੂੰ ਹਾਈਪੋਟੈਂਸ਼ਨ ਵੀ ਕਿਹਾ ਜਾਂਦਾ ਹੈ।

ਘੱਟ ਬਲੱਡ ਪ੍ਰੈਸ਼ਰ ਦੇ ਲੱਛਣ-ਤੁਸੀਂ ਬੇਹੋਸ਼ ਹੋ ਸਕਦੇ ਹੋ।-ਚੱਕਰ ਆ ਸਕਦੇ ਹਨ।-ਅੱਖਾਂ ਅੱਗੇ ਹਨੇਰਾ ਆ ਸਕਦਾ ਹੈ।-ਤੁਸੀਂ ਜ਼ਿਆਦਾ ਥਕਾਵਟ ਮਹਿਸੂਸ ਕਰ ਸਕਦੇ ਹੋ।-ਤੁਹਾਨੂੰ ਉਲਟੀਆਂ, ਮਤਲੀ ਵਰਗਾ ਮਹਿਸੂਸ ਹੋਵੇਗਾ।-ਤੁਹਾਡੇ ਹੱਥ, ਪੈਰ ਜਾਂ ਸਕਿਨ ਠੰਡੀ ਹੋ ਜਾਵੇਗੀ।-ਤੇਜ਼ ਨਹੀਂ ਚੱਲ ਪਾਓਗੇ।-ਤੁਹਾਨੂੰ ਜ਼ਿਆਦਾਪਸੀਨਾ ਆ ਸਕਦਾ ਹੈ।-ਸਾਹ ਲੈਣ ਵਿੱਚ ਦਿੱਕਤ ਮਹਿਸੂਸ ਹੋ ਸਕਦੀ ਹੈ।

ਘੱਟ ਬਲੱਡ ਪ੍ਰੈਸ਼ਰ ਨੂੰ ਠੀਕ ਕਰਨ ਲਈ ਘਰੇਲੂ ਉਪਚਾਰ :
ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਬਹੁਤ ਘੱਟ ਰਹਿੰਦਾ ਹੈ ਤਾਂ ਤੁਹਾਨੂੰ ਹਰ ਰੋਜ਼ ਕੌਫੀ ਦਾ ਸੇਵਨ ਕਰਨਾ ਚਾਹੀਦਾ ਹੈ। ਕੌਫੀ-ਚਾਹ ਵਿੱਚ ਮੌਜੂਦ ਕੈਫੀਨ ਬਲੱਡ ਪ੍ਰੈਸ਼ਰ ਨੂੰ ਵਧਾਉਣ ਦਾ ਕੰਮ ਕਰਦਾ ਹੈ। ਜਦੋਂ ਵੀ ਤੁਸੀਂ ਬੇਅਰਾਮੀ ਮਹਿਸੂਸ ਕਰਦੇ ਹੋ, ਸਾਹ ਲੈਣ ਵਿੱਚ ਤਕਲੀਫ਼ ਹੁੰਦੀ ਹੈ ਜਾਂ ਚੱਕਰ ਆਉਂਦੇ ਹਨ, ਚਾਹ ਜਾਂ ਕੌਫੀ ਪੀਓ।

ਤੁਲਸੀ ਦੇ ਪੱਤੇ ਚਬਾਉਣ ਨਾਲ ਬਲੱਡ ਪ੍ਰੈਸ਼ਰ ਨਾਰਮਲ ਰਹਿੰਦਾ ਹੈ। ਤੁਲਸੀ ਵਿੱਚ ਮੈਗਨੀਸ਼ੀਅਮ, ਪੋਟਾਸ਼ੀਅਮ ਆਦਿ ਹੁੰਦੇ ਹਨ, ਜੋ ਲੋਅ ਬੀਪੀ ਨੂੰ ਨਾਰਮਲ ਬਣਾਉਂਦੇ ਹਨ। ਤੁਲਸੀ ਵਿੱਚ ਮੌਜੂਦ ਯੂਜੇਨੋਲ ਤੱਤ ਘੱਟ ਬਲੱਡ ਪ੍ਰੈਸ਼ਰ ਨੂੰ ਆਮ ਬਣਾਉਣ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ। ਤੁਸੀਂ ਤੁਲਸੀ ਦਾ ਕਾੜ੍ਹਾ, ਤੁਲਸੀ ਦੀ ਚਾਹ ਵੀ ਪੀ ਸਕਦੇ ਹੋ।

ਗਰਮੀਆਂ ਦੇ ਮੌਸਮ ‘ਚ ਤੁਸੀਂ ਨਮਕੀਨ ਲੱਸੀ ਜ਼ਰੂਰ ਪੀਂਦੇ ਰਹੇ ਹੋਵੋਗੇ, ਜਦੋਂ ਵੀ ਤੁਹਾਡਾ ਬਲੱਡ ਪ੍ਰੈਸ਼ਰ ਘੱਟ ਹੋਵੇ ਤਾਂ ਇਸ ਦਾ ਸੇਵਨ ਕਰੋ। ਨਮਕ, ਭੁੰਨਿਆ ਹੋਇਆ ਜੀਰਾ ਪਾਊਡਰ ਮਿਲਾ ਕੇ ਲੱਸੀ ਪੀਣ ਨਾਲ ਡੀਹਾਈਡ੍ਰੇਸ਼ਨ ਦੇ ਨਾਲ-ਨਾਲ ਘੱਟ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੀ ਦੂਰ ਹੁੰਦੀ ਹੈ।

ਨਿੰਬੂ ਪਾਣੀ ਪੀਣ ਨਾਲ ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਸਰੀਰ ਵਿੱਚ ਤਰਲ ਪਦਾਰਥ ਘੱਟ ਹੋਣ ਕਾਰਨ ਕਈ ਵਾਰ ਬਲੱਡ ਪ੍ਰੈਸ਼ਰ ਵੀ ਘੱਟ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਦਿਨ ਭਰ ਤਰਲ ਪਦਾਰਥ ਦਾ ਸੇਵਨ ਕਰਦੇ ਰਹੋ।

ਅਦਰਕ ਦਾ ਇੱਕ ਟੁਕੜਾ ਚਬਾਉਣ, ਦਾਲਚੀਨੀ ਪਾਊਡਰ ਨੂੰ ਕੋਸੇ ਪਾਣੀ ਵਿੱਚ ਮਿਲਾ ਕੇ ਪੀਣ, ਦੁੱਧ ਦੇ ਨਾਲ ਖਜੂਰ, ਟਮਾਟਰ, ਕਿਸ਼ਮਿਸ਼, ਗਾਜਰ ਆਦਿ ਦਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਨੂੰ ਠੀਕ ਰੱਖਣ ਵਿੱਚ ਮਦਦ ਮਿਲਦੀ ਹੈ।

Leave a Reply