ਵਹੀਕਲ ਵੇਚਣ ਤੋਂ ਬਾਅਦ ਤੁਰੰਤ ਕਰੋ ਇਹ ਕੰਮ, ਨਹੀਂ ਤਾਂ ਲਗਾਉਣੇ ਪੈ ਸਕਦੇ ਹਨ ਕੋਰਟ-ਕਚਿਹਰੀ ਦੇ ਚੱਕਰ

ਸਦਾ ਬਹਾਰ
Spread the love

ਜੇਕਰ ਤੁਸੀਂ ਆਪਣਾ ਮੋਟਰਸਾਈਕਲ ਜਾਂ ਸਕੂਟੀ ਵੇਚ ਚੁੱਕੇ ਹੋ ਪਰ ਤੁਸੀਂ ਅਜੇ ਤਕ ਇਸਦੀ ਮਾਲਕੀ ਟਰਾਂਸਫਰ ਨਹੀਂ ਕਰਵਾਈ ਹੈ ਤਾਂ ਤੁਹਾਨੂੰ ਬਾਅਦ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੰਨ ਲਓ ਕਿ ਉਸ ਸਕੂਟਰ ਜਾਂ ਕਾਰ ਨੂੰ ਵੇਚਣ ਤੋਂ ਬਾਅਦ ਇਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ ਜਾਂ ਕੋਈ ਅਪਰਾਧ ਹੋ ਗਿਆ ਹੈ ਤਾਂ ਇਹ ਤੁਹਾਡੇ ਲਈ ਮੁਸੀਬਤ ਦਾ ਕਾਰਨ ਬਣ ਜਾਵੇਗਾ, ਯਾਨੀ ਇਹ ਸ਼ਾਮਤ ਤੁਹਾਡੇ ਉੱਪਰ ਆ ਜਾਵੇਗੀ।

ਇਸ ਦਾ ਕਾਰਨ ਇਹ ਹੈ ਕਿ ਪੁਲਿਸ ਹਮੇਸ਼ਾ ਵਾਹਨ ਨੰਬਰ ਦੇ ਆਧਾਰ ‘ਤੇ ਮਾਲਕ ਦਾ ਪਤਾ ਲਗਾਉਂਦੀ ਹੈ।ਚਲਾਨ ਕੱਟਣ ਤੇ ਟੈਕਸ ਨਾ ਚੁਕਾਉਣ ਦੀ ਸੂਰਤ ‘ਚ ਵੀ ਉਕਤ ਵਿਅਕਤੀ ‘ਤੇ ਹੀ ਗਾਜ਼ ਡਿੱਗੇਗੀ, ਚਾਹੇ ਕਾਰ ਕੋਈ ਹੋਰ ਵੀ ਇਸਤੇਮਾਲ ਕਰ ਰਿਹਾ ਹੋਵੇ। ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਇਹ ਕੰਮ ਕਰਵਾ ਲੈਣਾ ਚਾਹੀਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਗੱਡੀ ਦੀ ਓਨਰਸ਼ਿਪ ਟਰਾਂਸਫਰ ਕਰਵਾਉਣ ਲਈ ਕੁੱਲ 12 ਦਸਤਾਵੇਜ਼ਾਂ ਦੀ ਲੋੜ ਪੈਂਦੀ ਹੈ।

1 Form 29 2 Form 30 3RC (ਰਜਿਸਟ੍ਰੇਸ਼ਨ ਸਰਟੀਫਿਕੇਟ) 4ਬੀਮਾ ਪਾਲਿਸੀ 5 PUC (ਪੌਲਿਊਸ਼ਨ ਅੰਡਰ ਕੰਟਰੋਲ) – ਹਰ ਸੂਬੇ ‘ਚ ਜ਼ਰੂਰੀ ਨਹੀਂ 6 PAN- (ਜੇਕਰ ਨਹੀਂ, ਤਾਂ Form 60) 7 ਖਰੀਦਣ ਵਾਲੇ ਦਾ ਜਨਮ ਪ੍ਰਮਾਣ ਪੱਤਰ 8 Aadhaar Card 9
ਫੋਟੋ (ਖਰੀਦਦਾਰ) 10 ਚੈਸਿਸ ਨੰਬਰ ਇੰਪ੍ਰੈਸ਼ਨ (ਕਾਗਜ਼ ‘ਤੇ ਪੈਂਸਿਲ ਨਾਲ ਉਭਰਿਆ ਹੋਇਆ) 11 ਟੈਕਸ ਕਲੀਅਰੈਂਸ ਸਰਟੀਫਿਕੇਟ (ਕਮਰਸ਼ੀਅਲ ਵ੍ਹੀਕਲ ਲਈ) 12 NOC (ਨੋ ਓਬਜੈਕਸ਼ਨ ਸਰਟੀਫਿਕੇਟ- ਦੂਸਰੇ ਸੂਬੇ ‘ਚ ਟਰਾਂਸਫਰ ਲਈ)


ਕਿਵੇਂ ਕਰੀਏ ਆਨਲਾਈਨ ਅਪਲਾਈ ਜੇਕਰ ਤੁਸੀਂ ਇਸ ਨੂੰ ਆਨਲਾਈਨ ਟਰਾਂਸਫਰ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ parivahan.gov.in ‘ਤੇ ਜਾਣਾ ਪਵੇਗਾ। ਇਸ ਤੋਂ ਬਾਅਦ ਪੇਜ ਦੇ ਹੇਠਾਂ ਵ੍ਹੀਕਲ ਰਜਿਸਟ੍ਰੇਸ਼ਨ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ਰਜਿਸਟ੍ਰੇਸ਼ਨ ਨੰਬਰ ਭਰੋ, ਫਿਰ ‘ਟਰਾਂਸਫਰ ਆਫ ਓਨਰਸ਼ਿਪ’ ‘ਤੇ ਜਾਓ। ਹੁਣ ਤੁਹਾਡੇ ਸਾਹਮਣੇ ਇਕ ਨਵਾਂ ਪੇਜ ਓਪਨ ਹੋਵੇਗਾ, ਜਿੱਥੇ ਚੈਸਿਸ ਨੰਬਰ ਮੰਗਿਆ ਜਾਵੇਗਾ।


ਇਸ ਤੋਂ ਬਾਅਦ ਵੈਲੀਡੇਟ ਬਟਨ ਦਬਾ ਦਿਉ। ਜਦੋਂ ਤੁਸੀਂ ਇਹ ਸਭ ਕੰਮ ਲਓ, ਇਸ ਤੋਂ ਬਾਅਦ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ਓਟੀਪੀ ਜਨਰੇਟ ਕਰਨ ਲਈ ਨੰਬਰ ਆਵੇਗਾ। ਇਨ੍ਹਾਂ ਤੋਂ ਬਾਅਦ ਕੁਲੈਕਸ਼ਨ ਫੀਸ ਨਾਲ ਜੁੜਿਆ ਪੇਜ ਖੁੱਲ੍ਹੇਗਾ, ਜਿੱਥੇ ਕੁਝ ਜਾਣਕਾਰੀ ਤੁਹਾਡੇ ਕੋਲੋਂ ਮੰਗੀ ਜਾਵੇਗੀ। ਇਸ ਤੋਂ ਬਾਅਦ ਤੁਹਾਨੂੰ ਆਨਲਾਈਨ ਪੇਮੈਂਟ ਕਰਨੀ ਪਵੇਗੀ ਫੀਸ ਚੁਕਾਉਣ ਤੋਂ ਬਾਅਦ ਪੇਮੈਂਟ ਦੀ ਸਲਿੱਪ ਤੇ ਬਾਕੀ ਦਸਤਾਵੇਜ਼ਾਂ ਦੀਆਂ ਫੋਟੋ ਕਾਪੀਆਂ ਤੁਹਾਨੂੰ ਆਪਣੇ ਆਰਟੀਓ ‘ਚ ਜਮ੍ਹਾਂ ਕਰਵਾਉਣੀਆਂ ਪੈਣਗੀਆਂ। ਜਦੋਂ ਤੁਸੀਂ ਐਪਲੀਕੇਸ਼ਨ ਦੇ ਦਿਓਗੇ ਤਾਂ ਉਸ ਦੇ ਇਕ ਮਹੀਨੇ ਬਾਅਦ ਤੁਹਾਡੀ ਕਾਰ ਦੀ ਓਨਰਸ਼ਿਪ ਚੇਂਜ ਹੋ ਜਾਵੇਗੀ।