ਅੱਜ ਅਸੀਂ ਤੁਹਾਨੂੰ ਗਰਮੀ ਦੇ ਦਿਨਾਂ ਵਿੱਚ ਨੱਕ ਬੰਦ ਹੋਣ ਦੇ ਕਾਰਨ ਅਤੇ ਇਸ ਤੋਂ ਬਚਣ ਲਈ ਘਰੇਲੂ ਨੁਸਖਿਆਂ ਬਾਰੇ ਦੱਸਾਂਗੇ ।
ਕਈ ਲੋਕਾਂ ਨੂੰ ਗਰਮੀ ਦੇ ਦਿਨਾਂ ਵਿੱਚ ਬੰਦ ਨੱਕ ਦੀ ਸਮੱਸਿਆ ਹੋ ਜਾਂਦੀ ਹੈ । ਕਈ ਵਾਰ ਇਹ ਪ੍ਰੇਸ਼ਾਨੀ ਇਨ੍ਹੀਂ ਜ਼ਿਆਦਾ ਵੱਧ ਜਾਂਦੀ ਹੈ , ਕਿ ਨੱਕ ਵਿੱਚੋਂ ਸਾਹ ਲੈਣਾ ਮੁਸ਼ਕਿਲ ਹੋ ਜਾਂਦਾ ਹੈ । ਗਰਮੀ ਦੇ ਦਿਨਾਂ ਵਿਚ ਥੋੜ੍ਹੀ ਜਿਹੀ ਲਾਪਰਵਾਹੀ ਦੇ ਕਾਰਨ ਬੰਦ ਨੱਕ ਅਤੇ ਸਰਦੀ-ਜ਼ੁਕਾਮ ਦੀ ਸਮੱਸਿਆ ਹੋ ਸਕਦੀ ਹੈ । ਕਈ ਵਾਰ ਬੰਦ ਨੱਕ ਦੀ ਪ੍ਰੇਸ਼ਾਨੀ ਹੌਲੀ-ਹੌਲੀ ਖੰਘ ਅਤੇ ਬੁਖਾਰ ਦਾ ਰੂਪ ਧਾਰਨ ਕਰ ਲੈਂਦੀ ਹੈ । ਇਸ ਤੋਂ ਇਲਾਵਾ ਲੋਕਾਂ ਨੂੰ ਗਲੇ ਵਿੱਚ ਖੁਜਲੀ , ਜੂਕਾਮ ਅਤੇ ਸਰੀਰ ਵਿੱਚ ਦਰਦ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਜੇਕਰ ਨੱਕ ਬੰਦ ਹੋ ਜਾਵੇ , ਤਾਂ ਰਾਤ ਨੂੰ ਚੈਨ ਨਾਲ ਸੌਂਣ ਵਿੱਚ ਮੁਸ਼ਕਲ ਹੁੰਦੀ ਹੈ । ਜੇਕਰ ਇਹ ਸਮੱਸਿਆ ਵਾਰ-ਵਾਰ ਹੁੰਦੀ ਹੈ , ਤਾਂ ਇਹ ਅਸਥਮਾ ਦਾ ਕਾਰਨ ਵੀ ਬਣ ਸਕਦੀ ਹੈ ।
ਜਾਣੋ ਗਰਮੀ ਦੇ ਦਿਨਾਂ ਵਿੱਚ ਨੱਕ ਬੰਦ ਹੋਣ ਦੇ ਕਾਰਨਗਰਮੀਆਂ ਵਿੱਚ ਠੰਡੇ ਅਤੇ ਗਰਮ ਚੀਜ਼ਾਂ ਦਾ ਸੇਵਨ ਸਰੀਰ ਦੇ ਤਾਪਮਾਨ ਵਿਚ ਹੋਏ ਅਚਾਨਕ ਬਦਲਾਵ ਨਾਲ ਬੰਦ ਨੱਕ ਦੀ ਸਮੱਸਿਆਂ ਹੋ ਸਕਦੀ ਹੈ । ਜੇਕਰ ਤੁਸੀਂ ਬਾਹਰ ਤੇਜ ਧੁੱਪ ਵਿਚ ਬਾਹਰ ਨਿਕਲਦੇ ਹੋ । ਅਤੇ ਉਸ ਸਮੇਂ ਠੰਢੀਆਂ ਚੀਜ਼ਾਂ ਦਾ ਸੇਵਨ ਕਰ ਲੈਂਦੇ ਹੋ । ਅਤੇ ਜਾਂ ਫਿਰ ਕੁਝ ਠੰਡਾ ਪੇਯ ਪਦਾਰਥ ਪੀ ਲੈਂਦੇ ਹੋ , ਤਾਂ ਇਸ ਨਾਲ ਵੀ ਤੂਹਾਨੂੰ ਬੰਦ ਨਕ ਅਤੇ ਜੂਕਾਮ ਦੀ ਪ੍ਰੇਸ਼ਾਨੀ ਹੋ ਸਕਦੀ ਹੈ । ਗਰਮੀ ਦੇ ਦਿਨਾਂ ਵਿੱਚ ਜ਼ਿਆਦਾ ਸਮਾਂ ਤਕ ਤੇਜ ਧੁੱਪ ਵਿੱਚ ਰਹਿਣਾ ਵੀ ਸਾਡੀ ਸਿਹਤ ਲਈ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ । ਅਤੇ ਅਸਮਾਨਿਆ ਖਾਣ-ਪੀਣ ਦੇ ਤਰੀਕਿਆਂ ਦੇ ਕਾਰਨ ਵੀ ਇਹ ਸਮੱਸਿਆ ਹੋ ਸਕਦੀ ਹੈ ।
ਗਰਮ ਪਾਣੀ ਪੀਓ
ਗਰਮ ਪਾਣੀ ਸਾਡੀ ਬੰਦ ਨਕੱ ਦੀ ਸਮੱਸਿਆ ਨੂੰ ਆਸਾਨੀ ਨਾਲ ਦੂਰ ਕਰ ਦਿੰਦਾ ਹੈ । ਅਤੇ ਇਹ ਸਰਦੀ-ਜ਼ੁਕਾਮ ਅਤੇ ਗਲੇ ਦੀ ਖਰਾਸ਼ ਨੂੰ ਠੀਕ ਕਰਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਗਰਮ ਪਾਣੀ ਦਾ ਸੇਵਨ ਕਰਨ ਨਾਲ ਕਈ ਤਰਾਂ ਦੀਆਂ ਮੋਸਮੀ ਇਨਫਰੈਕਸ਼ਨ ਅਤੇ ਬੈਕਟੀਰੀਆ ਨਾਲ ਸੰਬੰਧਿਤ ਸਮਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ । ਇਸ ਲਈ ਤੁਸੀਂ ਇਕ ਗਲਾਸ ਗਰਮ ਪਾਣੀ ਵਿਚ ਸ਼ਹਿਦ ਅਤੇ ਅਦਰਕ ਦਾ ਰਸ ਮਿਲਾ ਕੇ ਪੀ ਸਕਦੇ ਹੋ । ਇਸ ਨਾਲ ਬੰਦ ਨੱਕ ਅਤੇ ਸੋਜ ਤੋਂ ਅਰਾਮ ਮਿਲਦਾ ਹੈ ।
ਹਲਦੀ ਵਾਲਾ ਦੁੱਧ
ਸਾਡੇ ਘਰਾਂ ਵਿਚ ਹਲਦੀ ਵਾਲਾ ਦੁੱਧ ਹਰ ਤਰ੍ਹਾਂ ਦੇ ਦਰਦ ਅਤੇ ਪ੍ਰੇਸ਼ਾਨੀ ਦਾ ਇਲਾਜ ਮੰਨਿਆ ਜਾਂਦਾ ਹੈ । ਜਦੋਂ ਵੀ ਬਚਪਨ ਵਿੱਚ ਸਾਨੂੰ ਸੱਟ ਲੱਗਦੀ ਸੀ , ਜਾਂ ਸਰਦੀ ਜੁਕਾਮ ਹੋਣ ਤੇ ਦਾਦੀ ਜਾ ਮਾਂ ਸਾਨੂੰ ਸਭ ਤੋਂ ਪਹਿਲਾ ਹਲਦੀ ਵਾਲਾ ਦੁੱਧ ਪੀਣ ਲਈ ਦਿੰਦੀ ਸੀ । ਕਿਉਂਕਿ ਹਲਦੀ ਵਿਚ ਕਈ ਅਸ਼ੁੱਧੀਆਂ ਗੁਣ ਪਾਏ ਜਾਂਦੇ ਹਨ । ਜੋ ਸਾਡੇ ਬੰਦ ਨੱਕ ਦੀ ਸਮੱਸਿਆ ਨੂੰ ਆਸਾਨੀ ਨਾਲ ਦੂਰ ਕਰ ਦਿੰਦੇ ਹਨ । ਹਲਦੀ ਅਤੇ ਦੁੱਧ ਮਿਲਾ ਕੇ ਪੀਣ ਨਾਲ ਗਲੇ ਦੇ ਦਰਦ , ਨਕ ਦੀ ਸੋਜ ਅਤੇ ਜਲਨ ਤੋਂ ਬਹੁਤ ਜਲਦ ਆਰਾਮ ਮਿਲਦਾ ਹੈ । ਹਲਦੀ ਵਿੱਚ ਐਂਟੀ ਇਨਫਲੇਮੇਟਰੀ ਅਤੇ ਐਂਟੀ ਬੈਕਟੀਰੀਅਲ ਗੁਣ ਹਰ ਤਰ੍ਹਾਂ ਦੇ ਇਨਫੈਕਸ਼ਨ ਦੇ ਲੱਛਣਾਂ ਨੂੰ ਘੱਟ ਕਰ ਸਕਦੇ ਹਨ । ਇਸ ਦਾ ਸੇਵਨ ਰਾਤ ਨੂੰ ਸੌਂਣ ਤੋਂ ਪਹਿਲਾਂ ਜ਼ਰੂਰ ਕਰਨਾ ਚਾਹੀਦਾ ਹੈ ।
ਗਰਮ ਪਾਣੀ ਦੀ ਭਾਫ਼ ਲਓ
ਬੰਦ ਨੱਕ ਅਤੇ ਕਫ ਦੀ ਪ੍ਰੇਸ਼ਾਨੀ ਅੱਗੇ ਚੱਲ ਕੇ ਸਾਹ ਨਾਲ ਜੁੜੀ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ । ਜੇਕਰ ਤੁਹਾਨੂੰ ਜ਼ਿਆਦਾ ਬੰਦ ਨੱਕ ਦੀ ਪ੍ਰੇਸ਼ਾਨੀ ਜਾਂ ਸਰਦੀ ਜ਼ੁਕਾਮ ਹੈ , ਤਾਂ ਤੁਸੀਂ ਗਰਮ ਪਾਣੀ ਦੀ ਭਾਫ਼ ਜ਼ਰੂਰ ਲਓ । ਬੰਦ ਨੱਕ ਨੂੰ ਖੋਲ੍ਹਣ ਲਈ ਗਰਮ ਪਾਣੀ ਦੀ ਭਾਫ਼ ਬਹੁਤ ਜ਼ਿਆਦਾ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ । ਗਰਮ ਪਾਣੀ ਦੀ ਭਾਫ਼ ਲੈਣ ਨੂੰ ਸਟੀਮ ਲੈਣਾਂ ਵੀ ਕਿਹਾ ਜਾਂਦਾ ਹੈ । ਅਜਿਹਾ ਕਰਨ ਨਾਲ ਨੱਕ ਅਤੇ ਗਲ਼ੇ ਵਿੱਚੋਂ ਗਰਮ ਹਵਾ ਹੋ ਕੇ ਲੰਗਸ ਤੱਕ ਪਹੁੰਚਦੀ ਹੈ । ਜਿਸ ਨਾਲ ਬੰਦ ਨੱਕ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ । ਅਤੇ ਬਲੱਡ ਸਰਕੂਲੇਸ਼ਨ ਤੇਜ਼ ਹੋ ਜਾਂਦਾ ਹੈ । ਇਸ ਲਈ ਤੁਸੀਂ ਦਿਨ ਵਿੱਚ ਘੱਟੋ ਘੱਟ ਦੋ ਵਾਰ ਗਰਮ ਪਾਣੀ ਦੀ ਭਾਫ਼ ਜ਼ਰੂਰ ਲਓ ।
ਹਰਬਲ ਟੀ
ਕਈ ਤਰ੍ਹਾਂ ਦੇ ਅਸੋਧਿਆਂ ਗੁਣਾਂ ਨਾਲ ਭਰਪੂਰ ਚੀਜ਼ਾਂ ਸਾਡੇ ਬੰਦ ਨੱਕ ਨੂੰ ਖੁੱਲਣ ਲਈ ਮਦਦਗਾਰ ਸਾਬਿਤ ਹੋ ਸਕਦੀ ਹੈ । ਇਸ ਨਾਲ ਸਾਡੀ ਨੱਕ ਵਿੱਚ ਇਸ ਦੀ ਖੂਸ਼ਬੂ ਜਾਂਦੀ ਹੈ ਅਤੇ ਨੱਕ ਦੀਆਂ ਨਸਾਂ ਨੂੰ ਅਰਾਮ ਮਿਲਦਾ ਹੈ । ਅਤੇ ਸੋਜ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ । ਇਸ ਲਈ ਤੁਸੀਂ ਤੂਲਸੀ , ਅਦਰਕ , ਕਾਲੀ ਮਿਰਚ ਅਤੇ ਸੌਂਫ ਆਦਿ ਚੀਜ਼ਾਂ ਦਾ ਇਸਤੇਮਾਲ ਕਰ ਸਕਦੇ ਹੋ । ਇਸ ਨਾਲ ਤੁਹਾਨੂੰ ਬੰਦ ਨੱਕ ਤੋਂ ਬਹੁਤ ਅਰਾਮ ਮਿਲਦਾ ਹੈ । ਤੁਸੀਂ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਹੈ ਕਿ ਗਰਮੀ ਦੇ ਦਿਨਾਂ ਵਿੱਚ ਇਨ੍ਹਾਂ ਚੀਜ਼ਾਂ ਦਾ ਜ਼ਿਆਦਾ ਇਸਤੇਮਾਲ ਕਰਨਾ ਸਾਡੀ ਸਿਹਤ ਲਈ ਨੂਕਸਾਨ ਦਾਇਕ ਸ਼ਾਬਤ ਹੋ ਸਕਦਾ ਹੈ ।
ਸਪਾਇਸੀ ਫੂਡ ਖਾਉ
ਜ਼ਿਆਦਾ ਸਪਾਇਸੀ ਫੂਡ ਦਾ ਸੇਵਨ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ । ਪਰ ਜੇਕਰ ਤੁਹਾਨੂੰ ਬੰਦ ਨੱਕ ਦੀ ਸਮਸਿਆ ਹੈ । ਅਤੇ ਤੂਸੀਂ ਇਸ ਤੋਂ ਜਲਦ ਛੂਟਕਾਰਾ ਪਾਉਣਾ ਚਾਹੂੰਦੇ ਹੋ , ਤਾਂ ਸਪਾਇਸੀ ਫੂਡ ਤੁਹਾਡੀ ਇਸ ਸਮਸਿਆ ਨੂੰ ਠੀਕ ਕਰ ਸਕਦਾ ਹੈ । ਬੰਦ ਨੱਕ ਖੋਲਨ ਲਈ ਸਪਾਇਸੀ ਫੂਡ ਦਾ ਸੇਵਨ ਕਰਨਾ ਇਕ ਨੈਚੂਰਲ ਤਰੀਕਾ ਹੈ । ਪਰ ਸਪਾਇਸੀ ਫ਼ੂਡ ਵਿਚ ਤੂਸੀ ਹਰੀ ਮਿਰਚ ਦਾ ਇਸਤੇਮਾਲ ਜ਼ਿਆਦਾ ਮਾਤਰਾ ਵਿੱਚ ਕਰੋ । ਕਿਉਂ ਕਿ ਇਸ ਵਿਚ ਕੈਪਸੇਸਿਨ ਹੂੰਦਾ ਹੈ । ਜੋ ਸ਼ਰੀਰ ਨੂੰ ਅੰਦਰ ਤੋ ਗਰਮੀ ਪੈਦਾ ਕਰਦਾ ਹੈ । ਜਿਸ ਨਾਲ ਬੰਦ ਨਕ ਅਸਾਨੀ ਨਾਲ ਖੂਲ ਜਾਂਦਾ ਹੈ ।ਜਾਣਕਾਰੀ ਵਧ ਤੋਂ ਵਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।