ਠੰਡ ਵਿੱਚ ਕਈ ਤਰ੍ਹਾਂ ਦੇ ਫਲ ਆਉਂਦੇ ਹਨ । ਫਲਾਂ ਵਿੱਚ ਸ਼ੂਗਰ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ , ਅਤੇ ਫ਼ਲ ਸਿਹਤ ਲਈ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ । ਇਸ ਲਈ ਲੋਕ ਭਰਪੂਰ ਮਾਤਰਾ ਵਿੱਚ ਫਲਾਂ ਦਾ ਸੇਵਨ ਕਰਦੇ ਹਨ ।
ਜੋ ਲੋਕ ਫਲਾਂ ਨੂੰ ਹੈਲਦੀ ਸਮਝਦੇ ਹਨ , ਉਨ੍ਹਾਂ ਨੂੰ ਇਹ ਗੱਲ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਦਾ ਜ਼ਿਆਦਾ ਮਾਤਰਾ ਵਿਚ ਸੇਵਨ ਕਰਨ ਨਾਲ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ । ਦਰ ਅਸਲ ਫਲਾਂ ਵਿੱਚ ਨੈਚੁਰਲ ਸੂਗਰ ਪਾਇਆ ਜਾਂਦਾ ਹੈ , ਜੋ ਸਿਹਤ ਦੇ ਲਈ ਫਾਇਦੇਮੰਦ ਤਾਂ ਹੁੰਦਾ ਹੈ , ਪਰ ਜੇਕਰ ਫਲਾਂ ਦਾ ਜ਼ਿਆਦਾ ਮਾਤਰਾ ਵਿਚ ਸੇਵਨ ਕੀਤਾ ਜਾਵੇ , ਤਾਂ ਇਸ ਦਾ ਸਿਹਤ ਤੇ ਗਲਤ ਅਸਰ ਪੈ ਸਕਦਾ ਹੈ ।ਅੱਜ ਅਸੀਂ ਤੁਹਾਨੂੰ ਜ਼ਿਆਦਾ ਮਾਤਰਾ ਵਿਚ ਫਲਾਂ ਦਾ ਸੇਵਨ ਕਰਨ ਨਾਲ ਸਿਹਤ ਨੂੰ ਹੋਣ ਵਾਲੇ ਨੁਕਸਾਨ ਬਾਰੇ ਦੱਸਾਂਗੇ ।
ਜਾਣੋਂ ਜ਼ਿਆਦਾ ਮਾਤਰਾ ਵਿੱਚ ਫਲ ਖਾਣ ਦੇ ਨੁਕਸਾਨ ਠੰਡ ਵਿੱਚ ਆਉਣ ਵਾਲਾ ਸੇਬ ਫਾਈਬਰ ਨਾਲ ਭਰਪੂਰ ਹੁੰਦਾ ਹੈ । ਸਰੀਰ ਵਿਚ ਪ੍ਰੋਟੀਨ , ਫਾਈਬਰ , ਕਾਰਬੋਹਾਈਡਰੇਟ , ਕੈਲਸ਼ੀਅਮ , ਆਇਰਨ , ਮੈਗਨੀਸ਼ੀਅਮ , ਫਾਸਫੋਰਸ , ਪੋਟਾਸ਼ੀਅਮ , ਸੋਡੀਅਮ , ਵਿਟਾਮਿਨ ਸੀ , ਵਿਟਾਮਿਨ ਬੀ6 , ਵਿਟਾਮਿਨ ਏ ਪਾਏ ਜਾਂਦੇ ਹਨ । ਪੋਸ਼ਕ ਤੱਤਾਂ ਦੇ ਕਾਰਨ ਲੋਕ ਠੰਢ ਵਿੱਚ ਸੇਬ ਦਾ ਸੇਵਨ ਸ਼ੁਰੂ ਕਰਨਾ ਪਸੰਦ ਕਰਦੇ ਹਨ । ਪਰ ਬਹੁਤ ਜ਼ਿਆਦਾ ਸੇਵਨ ਕਰਨ ਨਾਲ ਸਰੀਰ ਨੂੰ ਫੈਟ ਅਤੇ ਪ੍ਰੋਟੀਨ ਦੀ ਬਜਾਏ ਜ਼ਿਆਦਾ ਖੰਡ ਅਤੇ ਕਾਰਬੋਹਾਈਡਰੇਟ ਮਿਲਦਾ ਹੈ ।ਸਰੀਰ ਵਿਚ ਜਿਆਦਾ ਕਾਰਬੋਹਾਈਡਰੇਟ ਜਾਨ ਦੀ ਵਜਾ ਨਾਲ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ । ਜਿਆਦਾ ਫਲਾ ਦਾ ਸੇਵਨ ਕਰਨ ਨਾਲ ਇਹ ਕਈ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ ।
ਗੈਸ ਅਤੇ ਪੇਟ ਵਿੱਚ ਸੋਜ ਵਜਨ ਵਧਣਾ ਮੋਟਾਪਾ ਡਾਇਬਟੀਜ਼ ਦੀ ਸੰਭਾਵਨਾ ਵਿਟਾਮਿਨ ਬੀ12 , ਕੈਲਸ਼ੀਅਮ , ਵਿਟਾਮਿਨ ਡੀ ਅਤੇ ਓਮੇਗਾ-3 ਫੈਟੀ ਐਸਿਡ ਦੀ ਕਮੀ ।ਜਾਣੋਂ ਦਿਨ ਵਿਚ ਕਿੰਨੇ ਫਲ ਖਾਣਾ ਸੁਰੱਖਿਅਤ ਹੁੰਦਾ ਹੈ ਕਿਸੇ ਵੀ ਚੀਜ਼ ਤੋਂ ਸੀਮਿਤ ਮਾਤਰਾ ਵਿਚ ਸੇਵਨ ਕੀਤਾ ਜਾਵੇ , ਤਾਂ ਇਹ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੈ । ਪਰ ਜ਼ਿਆਦਾ ਮਾਤਰਾ ਵਿਚ ਸੇਵਨ ਕਰਨਾ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ । ਫਲ ਸਿਹਤ ਦੇ ਲਈ ਬਹੁਤ ਵਧੀਆ ਹੁੰਦੇ ਹਨ , ਪਰ ਇੱਕ ਦਿਨ ਵਿੱਚ ਕੇਵਲ ਦੋ ਵਾਰ ਹੀ ਫਲ ਖਾਣੇ ਚਾਹੀਦੇ ਹਨ ।
ਇਕ ਤੰਦਰੁਸਤ ਵਿਅਕਤੀ ਨੂੰ ਰੋਜ਼ਾਨਾ 200 ਤੋਂ 300 ਗ੍ਰਾਮ ਫਲ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ । ਫਲਾਂ ਦਾ ਸੇਵਨ ਹਮੇਸ਼ਾ ਖਾਣਾ ਖਾਣ ਤੋਂ ਪਹਿਲਾਂ ਕਰਨਾ ਚਾਹੀਦਾ ਹੈ । ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਜੇਕਰ ਕਿਸੇ ਵੀ ਮੌਸਮੀ ਫਲ ਦਾ ਸੇਵਨ ਕੀਤਾ ਜਾਵੇ , ਤਾਂ ਇਹ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਖਾਣ ਤੋਂ ਤੁਰੰਤ ਬਾਅਦ ਫਲ ਖਾਣ ਨਾਲ ਪਾਚਣ ਸਬੰਧੀ ਸਮੱਸਿਆਵਾਂ ਜਿਵੇਂ ਗੈਸ , ਪੇਟ ਵਿੱਚ ਦਰਦ , ਪੇਟ ਫੁਲਣ ਵਰਗੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ ।
ਜਾਣੋ ਠੰਡ ਦੇ ਮੌਸਮ ਵਿਚ ਖਾਣ ਵਾਲੇ ਫਲ ਜੇਕਰ ਤੁਸੀਂ ਠੰਡ ਦੇ ਮੌਸਮ ਵਿਚ ਹੈਲਦੀ ਫਲ ਦੀ ਤਲਾਸ਼ ਕਰ ਰਹੇ ਹੋ , ਤਾਂ ਇਹਨਾਂ ਫਲਾਂ ਨੂੰ ਡਾਇਟ ਵਿੱਚ ਜ਼ਰੂਰ ਸ਼ਾਮਲ ਕਰੋ । 1 ਚਕੋਤਰਾ 2 ਅਨਾਰ 3 ਅਨਾਨਾਸ 4ਕੀਵੀ 5ਸੰਤਰਾ 6ਕੇਲਾ
ਇਹਨਾਂ ਫਲਾਂ ਨੂੰ ਤੁਸੀਂ ਆਪਣੀ ਡਾਈਟ ਵਿਚ ਸ਼ਾਮਲ ਕਰ ਕੇ ਆਪਣੇ ਸਰੀਰ ਨੂੰ ਹੈਲਦੀ ਰੱਖ ਸਕਦੇ ਹੋ । ਹਰ ਚੀਜ਼ ਦਾ ਸੇਵਨ ਸੀਮਿਤ ਮਾਤਰਾ ਵਿੱਚ ਕਰਨਾ ਸਿਹਤ ਲਈ ਫਾਇਦੇਮੰਦ ਹੂੰਦਾ ਹੈ । ਜਿਆਦਾ ਮਾਤਰਾ ਵਿੱਚ ਕਿਸੇ ਵੀ ਚੀਜ਼ ਦਾ ਸੇਵਨ ਫਾਇਦੇ ਦੀ ਜਗਾ ਸਿਹਤ ਨੂੰ ਨੂਕਸਾਨ ਪਹੂਚਾ ਸਕਦਾ ਹੈ ।ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਸਮਸਿਆਵਾਂ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।