ਗਲਤ ਖਾਣ-ਪੀਣ ਕਰਕੇ ਲੋਕ ਭਾਰ ਵਧਣ ਵਰਗੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਇਸ ਲਈ ਖੁਰਾਕ ਦਾ ਧਿਆਨ ਰੱਖਣਾ ਜ਼ਰੂਰੀ ਹੈ।
ਅੱਜ ਦੇ ਸਮੇਂ ‘ਚ ਹਰ ਕੋਈ ਭਾਰ ਵਧਣ ਵਰਗੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੈ। ਇਸ ਸਮੱਸਿਆ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਇਨ੍ਹਾਂ ਕਾਰਨਾਂ ‘ਚੋ ਇੱਕ ਗਲਤ ਖਾਣ-ਪੀਣ ਦੀਆਂ ਆਦਤਾਂ ਵੀ ਹਨ। ਇਸ ਲਈ ਤੁਹਾਨੂੰ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ।
ਪੋਸ਼ਣ ਵਿਗਿਆਨੀ ਲਹਿਰੀ ਸੁਰਪਾਨੇਨੀ ਦਾ ਕਹਿਣਾ ਹੈ ਕਿ ਜੋ ਲੋਕ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜੇਕਰ ਉਹ ਇਨ੍ਹਾਂ ਭੋਜਨਾਂ ਨੂੰ ਇਕੱਠੇ ਖਾਂਦੇ ਹਨ ਤਾਂ ਭਾਰ ਘਟਣ ਦੀ ਬਜਾਏ ਵਧੇਗਾ। -ਪੋਸ਼ਣ ਵਿਗਿਆਨੀ ਲਹਿਰੀ ਸੁਰਪਾਨੇਨੀ
ਵੱਧ ਰਹੇ ਭਾਰ ਲਈ ਜ਼ਿੰਮੇਵਾਰ ਕਾਰਨ
ਬਦਲਦੀ ਹੋਈ ਜੀਵਨ ਸ਼ੈਲੀ
ਖਾਣ-ਪੀਣ ਦੀਆਂ ਆਦਤਾਂ
ਸਰੀਰਕ ਗਤੀਵਿਧੀ ਦੀ ਕਮੀ
ਤਣਾਅ
ਨੀਂਦ ਦੀ ਕਮੀ
ਦਫਤਰਾਂ ਵਿੱਚ ਲੰਬੇ ਸਮੇਂ ਤੱਕ ਬੈਠਣਾ
ਇਨ੍ਹਾਂ ਭੋਜਨਾਂ ਨੂੰ ਨਾ ਖਾਓ ਇਕੱਠਿਆ
ਓਟਸ ਅਤੇ ਡ੍ਰਾਈ ਫਰੂਟਸ: ਜੋ ਲੋਕ ਭਾਰ ਘਟਾਉਣਾ ਚਾਹੁੰਦੇ ਹਨ, ਉਹ ਰੋਜ਼ਾਨਾ ਨਾਸ਼ਤੇ ਵਿੱਚ ਓਟਸ ਖਾਂਦੇ ਹਨ। ਓਟਸ ਵਿੱਚ ਖੰਡ ਘੱਟ ਹੁੰਦੀ ਹੈ। ਹਾਲਾਂਕਿ ਕੁਝ ਲੋਕ ਸੁੱਕੇ ਮੇਵੇ ਨੂੰ ਓਟਸ ਦੇ ਨਾਲ ਲੈਂਦੇ ਹਨ। ਇਨ੍ਹਾਂ ਦੋਵਾਂ ਨੂੰ ਇਕੱਠਿਆ ਨਹੀਂ ਖਾਣਾ ਚਾਹੀਦਾ, ਕਿਉਂਕਿ ਇਨ੍ਹਾਂ ਵਿਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਨ੍ਹਾਂ ਨੂੰ ਇਕੱਠੇ ਖਾਣ ਨਾਲ ਭਾਰ ਘਟਣ ਦੀ ਜਗ੍ਹਾਂ ਵਧਦਾ ਹੈ।
ਚੌਲ ਅਤੇ ਆਲੂ: ਜਿਹੜੇ ਲੋਕ ਭਾਰ ਘੱਟ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਚੌਲ ਅਤੇ ਆਲੂ ਨਹੀਂ ਖਾਣੇ ਚਾਹੀਦੇ। ਆਲੂਆਂ ਵਿੱਚ ਸਟਾਰਚ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਇਨ੍ਹਾਂ ਨੂੰ ਚੌਲਾਂ ਦੇ ਨਾਲ ਖਾਣ ਨਾਲ ਭਾਰ ਵਧਣ ਦੀ ਸੰਭਾਵਨਾ ਰਹਿੰਦੀ ਹੈ।
ਸਨੈਕਸ ਅਤੇ ਡਰਿੰਕਸ: ਬਹੁਤ ਸਾਰੇ ਲੋਕਾਂ ਨੂੰ ਸਾਫਟ ਡਰਿੰਕਸ ਪੀਣ ਦੀ ਆਦਤ ਹੁੰਦੀ ਹੈ। ਪਰ ਇਨ੍ਹਾਂ ਵਿੱਚ ਖਰਾਬ ਚਰਬੀ ਅਤੇ ਉੱਚ ਖੰਡ ਸਮੱਗਰੀ ਭਾਰ ਵਧਣ ਅਤੇ ਬਦਹਜ਼ਮੀ ਦਾ ਕਾਰਨ ਬਣ ਸਕਦੀ ਹੈ। ਅਜਿਹੇ ‘ਚ ਕੋਲਡ ਡਰਿੰਕਸ ਦੇ ਨਾਲ ਤਲੇ ਹੋਏ ਸਨੈਕਸ ਖਾਣ ਨਾਲ ਭਾਰ ਵਧਦਾ ਹੈ। ਇਸ ਲਈ ਜੋ ਲੋਕ ਭਾਰ ਘਟਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਇਸ ਮਿਸ਼ਰਨ ਤੋਂ ਦੂਰ ਰਹਿਣਾ ਚਾਹੀਦਾ ਹੈ।
ਇਨ੍ਹਾਂ ਚੀਜ਼ਾਂ ਤੋਂ ਵੀ ਪਰਹੇਜ਼ ਕਰੋ: ਇਨ੍ਹਾਂ ਤੋਂ ਇਲਾਵਾ ਕੁਝ ਹੋਰ ਭੋਜਨ ਵੀ ਹਨ, ਜਿਨ੍ਹਾਂ ਤੋਂ ਪਰਹੇਜ਼ ਕਰਨਾ ਤੁਹਾਨੂੰ ਆਸਾਨੀ ਨਾਲ ਭਾਰ ਘਟਾਉਣ ਵਿੱਚ ਮਦਦ ਕਰ ਸਕਦਾ ਹੈ। ਇਹ ਭੋਜਨ ਹੇਠ ਲਿਖੇ ਅਨੁਸਾਰ ਹਨ:-
ਜੰਕ ਫੂਡ
ਤੇਲਯੁਕਤ ਭੋਜਨ
ਤਲੇ ਹੋਏ ਭੋਜਨ
ਮਿੱਠੇ ਭੋਜਨ
ਪੀਣ ਵਾਲੇ ਪਦਾਰਥਾਂ ਅਤੇ ਟ੍ਰਾਂਸ ਫੈਟ ਵਾਲੇ ਭੋਜn