ਪੰਜਾਬ ‘ਚ ਲਗਾਤਾਰ 3 ਸਰਕਾਰੀ ਛੁੱਟੀਆਂ ਆ ਰਹੀਆਂ ਹਨ। ਇਸ ਲਈ ਜੇਕਰ ਤੁਸੀਂ ਕਿਤੇ ਘੁੰਮਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਚੰਗੀ ਹੈ ਕਿਉਂਕਿ ਇਨ੍ਹਾਂ 3 ਛੁੱਟੀਆਂ ਦੌਰਾਨ ਬੜੇ ਆਰਾਮ ਨਾਲ ਤੁਸੀਂ ਘੁੰਮਣ ਜਾ ਸਕਦੇ ਹੋ। ਦਰਅਸਲ 6 ਅਪ੍ਰੈਲ ਨੂੰ ਸ਼ਨੀਵਾਰ ਅਤੇ 7 ਅਪ੍ਰੈਲ ਨੂੰ ਐਤਵਾਰ ਪੈ ਗਿਆ ਹੈ, ਜਿਨ੍ਹਾਂ ਦਿਨਾਂ ਦੀ ਸਰਕਾਰੀ ਦਫ਼ਤਰਾਂ ‘ਚ ਛੁੱਟੀ ਹੁੰਦੀ ਹੈ।
ਇਸ ਤੋਂ ਬਾਅਦ 8 ਅਪ੍ਰੈਲ ਮਤਲਬ ਕਿ ਸੋਮਵਾਰ ਨੂੰ ਸੂਬੇ ਭਰ ਦੇ ਸਕੂਲ, ਕਾਲਜ, ਵਿੱਦਿਅਕ ਅਦਾਰੇ ਅਤੇ ਹੋਰ ਵਪਾਰਕ ਇਕਾਈਆਂ ‘ਚ ਛੁੱਟੀ ਰਹੇਗੀ ਕਿਉਂਕਿ ਇਸ ਦਿਨ ਸ੍ਰੀ ਗੁਰੂ ਨਾਭਾ ਦਾਸ ਜੀ ਦਾ ਜਨਮ ਦਿਵਸ ਸੂਬੇ ਭਰ ‘ਚ ਮਨਾਇਆ ਜਾਵੇਗਾ। ਸਰਕਾਰ ਨੇ ਸਾਲ-2024 ਦੀ ਸਰਕਾਰੀ ਛੁੱਟੀਆਂ ਦੀ ਸੂਚੀ ‘ਚ ਇਸ ਦਿਵਸ ਨੂੰ ਥਾਂ ਦਿੱਤੀ ਹੈ।
‘ਜਨਮ ਦਿਵਸ ਸ੍ਰੀ ਗੁਰੂ ਨਾਭਾ ਦਾਸ ਜੀ’ ’ਤੇ ਸਰਕਾਰ ਵੱਲੋਂ ਛੁੱਟੀ ਐਲਾਨੀ ਗਈ ਹੈ। ਇਸ ਦਿਨ ਸਰਕਾਰੀ ਸਕੂਲ, ਕਾਲਜ ਸਮੇਤ ਹੋਰ ਸਰਕਾਰੀ ਅਦਾਰੇ ਬੰਦ ਰਹਿਣਗੇ। ਜੇਕਰ ਤੁਹਾਡੇ ਕੋਲ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਹੁਣ 3 ਦਿਨਾਂ ਬਾਅਦ ਹੀ ਹੋ ਸਕੇਗਾ। ਇਸ ਸਮੇਂ ਦੌਰਾਨ ਲੋਕਾਂ ਦੇ ਕਈ ਮਹੱਤਵਪੂਰਨ ਕੰਮ ਅਟਕ ਸਕਦੇ ਹਨ।