ਸੋਇਆ ਮਿਲਕ ਤੇ ਆਂਡੇ ਨੂੰ ਇਕੱਠੇ ਭੁੱਲ ਕੇ ਵੀ ਨਹੀਂ ਖਾਣਾ ਚਾਹੀਦਾ।ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਹਾਡਾ ਪੇਟ ਖਰਾਬ ਹੋ ਜਾਂਦਾ ਹੈ ਤੇ ਤੁਹਾਨੂੰ ਕਈ ਪ੍ਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
ਚਾਹ ਦੇ ਨਾਲ ਆਂਡੇ ਦਾ ਵੀ ਕੋਈ ਮੇਲ ਨਹੀਂ ਹੁੰਦਾ ਹੈ, ਇਸ ਨੂੰ ਇਕੱਠੇ ਖਾਣ ਨਾਲ ਸਿਹਤ ਖਰਾਬ ਹੁੰਦੀ ਹੈ ਤਾਂ ਤੁਹਾਨੂੰ ਲੈਣ ਦੇ ਦੇਣੇ ਵੀ ਪੈ ਸਕਦੇ ਹਨ।ਇਕੱਠੇ ਸੇਵਨ ਕਰਨ ਨਾਲ ਗੈਸ ਤੇ ਐਸਿਡਿਟੀ ਦੀ ਸਮੱਸਿਆ ਹੁੰਦੀ ਹੈ।
ਭੁੰਨੇ ਮਾਸ ਤੇ ਆਂਡੇ ਦਾ ਸੇਵਨ ਵੀ ਤੁਹਾਨੂੰ ਨਹੀਂ ਕਰਨਾ ਚਾਹੀਦਾ ਇਹ ਪਾਚਨ ‘ਚ ਕਾਫੀ ਪ੍ਰੇਸ਼ਾਨੀ ਤੁਹਾਨੂੰ ਦੇ ਸਕਦਾ ਹੈ ਤੇ ਇਸਦੇ ਨਾਲ ਫੈਟ ਵੀ ਕਾਫੀ ਮਾਤਰਾ ‘ਚ ਵਧ ਸਕਦਾ ਹੈ ਇਨ੍ਹਾਂ ਦੋਵਾਂ ਨੂੰ ਨਾਲ ਖਾਣ ਨਾਲ ਤੁਹਾਨੂੰ ਆਲਸ ਆ ਸਕਦਾ ਹੈ।
ਅੰਡਾ ਤੇ ਚੀਨੀ ਨੂੰ ਤੁਹਾਨੂੰ ਇਕੱਠੇ ਨਹੀਂ ਖਾਣਾ ਚਾਹੀਦਾ।ਤੁਹਾਨੂੰ ਇਸ ਨਾਲ ਪੇਟ ‘ਚ ਕਾਫੀ ਨੁਕਸਾਨ ਹੋ ਸਕਦਾ ਹੈ ਇਸਨੂੰ ਖਾਣ ਨਾਲ ਸਰੀਰ ‘ਚ ਖੂਨ ਦੇ ਥੱਕੇ ਬਣ ਜਾਂਦੇ ਹਨ ਜੋ ਕਾਫੀ ਨੁਕਸਾਨ ਕਰਦੇ ਹਨ।
ਆਂਡਾ ਤੇ ਕੇਲਾ ਵੀ ਨਹੀਂ ਖਾਣਾ ਚਾਹੀਦਾ।ਕਿਉਂਕਿ ਇਸਨੂੰ ਇਕੱਠੇ ਖਾਣ ਨਾਲ ਇਸਨੂੰ ਪਚਣ ‘ਚ ਕਾਫੀ ਸਮਾਂ ਲਗਦਾ ਹੈ ਇਸਲਈ ਤੁਹਾਨੂੰ ਇਹ ਨਹੀਂ ਖਾਣਾ ਚਾਹੀਦਾ, ਆਂਡੇ ‘ਚ ਕਾਫੀ ਪ੍ਰੋਟੀਨ ਹੁੰਦਾ ਹੈ ਤੇ ਕੇਲੇ ‘ਚ ਪੋਟਾਸ਼ੀਅਮ ਵਧੇਰੇ ਹੁੰਦਾ ਹੈ ਇਸਲਈ ਦੋਵੇਂ ਕਾਫੀ ਭਾਰੀ ਹੋ ਜਾਂਦੇ ਹਨ।