ਮੇਸ਼ ਕੁਝ ਫੈਸਲੇ ਲੈਣੇ ਮੁਸ਼ਕਿਲ ਹੁੰਦੇ ਹਨ, ਪਰ ਦ੍ਰਿੜ ਸੰਕਲਪ ਤੁਹਾਨੂੰ ਵਚਨਬੱਧ ਬਣੇ ਰਹਿਣ ਵਿੱਚ ਮਦਦ ਕਰੇਗਾ। ਭਾਵੁਕਤਾ ਤੁਹਾਡੇ ਉਦੇਸ਼ ਨੂੰ ਹਿਲਾ ਸਕਦੀ ਹੈ, ਪਰ ਇੱਕ ਵਾਰ ਫੈਸਲਾ ਕਰ ਲੈਣ ‘ਤੇ, ਤੁਹਾਨੂੰ ਇਸ ‘ਤੇ ਡਟੇ ਰਹਿਣਾ ਚਾਹੀਦਾ ਹੈ। ਨਾਲ ਹੀ, ਆਪਣੀ ਤਰੱਕੀ ਵਿੱਚ ਮੁਸੀਬਤ ਨੂੰ ਸਹਿਣਾ ਸਿੱਖੋ।
ਵ੍ਰਿਸ਼ਭ ਅੱਜ ਦਾ ਦਿਨ ਬੇਸ਼ੱਕ ਪੈਰਾਂ ਦੀ ਸਫਾਈ ਕਰਵਾਉਣ (ਸ਼ਾਇਦ ਪੈਡੀਕਿਊਰ) ਦੀ ਯੋਜਨਾ ਬਣਾਉਣ ਲਈ ਸਹੀ ਦਿਨ ਨਹੀਂ ਹੈ। ਤੁਸੀਂ ਇੱਕ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ ਵਿੱਚ ਦੇਰੀ ਕਰ ਸਕਦੇ ਹੋ। ਸ਼ਾਇਦ, ਤੁਹਾਡੇ ਪਿਆਰੇ ਨਾਲ ਰੋਮਾਂਸ ਭਰੇ ਪਲ ਬਿਤਾਉਣਾ ਜਾਂ ਮਹਿੰਗੇ ਮੇਕਓਵਰ ਨਾਲ ਸਪਾ ਵਿੱਚ ਆਪਣੇ ਸਰੀਰ ਨੂੰ ਸੰਵਾਰਦਿਆਂ ਦਿਨ ਬਿਤਾਉਣਾ ਅੱਜ ਤੁਹਾਡੀ ਸੁਸਤੀ ਦੂਰ ਕਰੇਗਾ। ਦੋਨਾਂ ਸਥਿਤੀਆਂ ਵਿੱਚ, ਤੁਹਾਡਾ ਖਰਚਾ ਹੋਵੇਗਾ।
ਮਿਥੁਨ ਤੁਸੀਂ ਤਰਕ ਅਤੇ ਭਾਵਨਾਵਾਂ ਦੇ ਵਿਚਕਾਰ ਸੰਤੁਲਨ ਬਣਾਉਣ ਲਈ ਸਖਤ ਕੋਸ਼ਿਸ਼ ਕਰੋਗੇ। ਹਾਲਾਂਕਿ ਤੁਸੀਂ ਦੁਨੀਆਂ ਦੇ ਸਾਹਮਣੇ ਅਜਿਹਾ ਕਰਨ ਵਿੱਚ ਸਫਲ ਹੋ ਸਕਦੇ ਹੋ, ਹੋ ਸਕਦਾ ਹੈ ਕਿ ਤੁਸੀਂ ਆਪਣੇ ਦੋਸਤਾਂ ਨਾਲ ਨਿਮਰ ਨਾ ਰਹੋ। ਤੁਹਾਡੇ ਪਿਆਰੇ ਨਾਲ ਤੁਹਾਡਾ ਸਮਾਂ ਉੱਤਮ ਰਹੇਗਾ, ਪਰ ਤੁਹਾਡੀ ਸਰੀਰਿਕ ਦਿੱਖ ਤੁਹਾਡੇ ਲਈ ਚਿੰਤਾ ਦਾ ਕਾਰਨ ਬਣੇਗੀ।
ਕਰਕ ਅੱਜ ਦਾ ਦਿਨ ਅਸਧਾਰਨਤਾਵਾਂ ਨਾਲ ਭਰਿਆ ਲੱਗ ਰਿਹਾ ਹੈ, ਖਾਸ ਤੌਰ ਤੇ ਜਦੋਂ ਤੁਹਾਡੇ ਬਦਲਦੇ ਮੂਡਾਂ ਦੀ ਗੱਲ ਆਉਂਦੀ ਹੈ। ਹਾਲਾਂਕਿ, ਤੁਹਾਨੂੰ ਬਹੁਤ ਜ਼ਿਆਦਾ ਭਾਵੁਕ ਜਾਂ ਅਵਿਵਹਾਰਕ ਨਾ ਹੋਣ ਲਈ ਆਪਣੇ ਆਪ ਨੂੰ ਯਾਦ ਕਰਵਾਉਂਦੇ ਰਹਿਣ ਦੀ ਲੋੜ ਹੋਵੇਗੀ। ਨਹੀਂ ਤਾਂ, ਤੁਸੀਂ ਗੁੰਝਲਦਾਰ ਸਥਿਤੀਆਂ ਵਿੱਚ ਪੈ ਸਕਦੇ ਹੋ। ਇਹ ਤੁਹਾਡੀ ਸਿਹਤ ਅਤੇ ਖਾਣ-ਪੀਣ ਦੀਆਂ ਆਦਤਾਂ ਪ੍ਰਤੀ ਉਚਿਤ ਧਿਆਨ ਦੇਣ ਦਾ ਸਹੀ ਸਮਾਂ ਹੈ। ਧਿਆਨਪੂਰਵਕ ਬਦਲਾਅ ਲਿਆਓ। ਲੋੜ ਤੋਂ ਵੱਧ ਖਾਣ ਦੀ ਬਹੁਤ ਸੰਭਾਵਨਾ ਹੈ!
ਸਿੰਘ ਤੁਸੀਂ ਪਰਿਵਾਰ ਦੇ ਛੋਟੇ ਜੀਆਂ ਪ੍ਰਤੀ ਜ਼ਿਆਦਾ ਧਿਆਨ ਦੇਵੋਗੇ। ਤੁਸੀਂ ਬੱਚਿਆਂ ਦੇ ਰੋਜ਼ਾਨਾ ਦੇ ਸ਼ਡਿਊਲ ਨੂੰ ਸੁਧਾਰਨ ਵਿੱਚ ਉਹਨਾਂ ਦਾ ਮਾਰਗਦਰਸ਼ਨ ਕਰੋਗੇ। ਜਸ਼ਨ ਮਨਾਉਣ ਦਾ ਮੌਕਾ ਆਵੇਗਾ। ਤੁਸੀਂ ਕਿਸੇ ਪ੍ਰਤੀਯੋਗਤਾ ਜਾਂ ਪ੍ਰੋਗਰਾਮ ਵਿੱਚ ਭਾਗ ਲੈਣ ਦੀ ਇੱਛਾ ਰੱਖੋਗੇ।
ਕੰਨਿਆ ਤੁਹਾਡੇ ਵੱਲੋਂ ਬੀਤੇ ਸਮੇਂ ਵਿੱਚ ਕੀਤੇ ਗਏ ਚੰਗੇ ਕੰਮ ਦਾ ਅੱਜ ਤੁਹਾਨੂੰ ਫਲ ਮਿਲੇਗਾ। ਦੂਜਿਆਂ ਤੋਂ ਆਦੇਸ਼ ਲੈਣ ਦੀ ਬਜਾਏ, ਤੁਸੀਂ ਆਪਣੇ ਤਰੀਕੇ ਨਾਲ ਚੀਜ਼ਾਂ ਨੂੰ ਸੰਭਾਲਣ ਪ੍ਰਤੀ ਤਰਜੀਹ ਦਿਓਗੇ। ਹਾਲਾਂਕਿ, ਤੁਹਾਨੂੰ ਦੂਜਿਆਂ ‘ਤੇ ਆਪਣੀ ਮਰਜ਼ੀ ਨਾ ਕਰਨ, ਪਰ ਅਡੋਲ ਅਤੇ ਸ਼ਾਂਤ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।
ਤੁਲਾ ਤੁਸੀਂ ਆਪਣੀ ਸੁੰਦਰਤਾ ਅਤੇ ਬਾਹਰੀ ਦਿੱਖ ਪ੍ਰਤੀ ਜ਼ਿਆਦਾ ਸੁਚੇਤ ਹੋਵੋਗੇ ਅਤੇ ਬਿਊਟੀ ਪਾਰਲਰ ਜਾ ਕੇ ਜਾਂ ਮਹਿੰਗੇ ਕੌਸਮੈਟਿਕ ਖਰੀਦ ਕੇ ਇਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋਗੇ। ਆਪਣੀ ਦਿੱਖ ਅਤੇ ਸ਼ਖ਼ਸੀਅਤ ਨੂੰ ਸੁਧਾਰਨ ਲਈ, ਤੁਸੀਂ ਕੱਪੜਿਆਂ ਲਈ ਖਰੀਦਦਾਰੀ ਕਰਨ ਵੀ ਜਾ ਸਕਦੇ ਹੋ।
ਵ੍ਰਿਸ਼ਚਿਕ ਅੱਜ ਦਾ ਦਿਨ ਤੁਹਾਡੇ ਜੀਵਨ ਵਿਚਲਾ ਇੱਕ ਹੋਰ ਬੋਰਿੰਗ ਦਿਨ ਹੈ, ਕਿਉਂਕਿ ਅੱਜ ਕੁਝ ਵੀ ਦਿਲਚਸਪ ਨਹੀਂ ਹੋਵੇਗਾ। ਹਾਲਾਂਕਿ, ਹੱਸਮੁੱਖ ਰਹੋ ਅਤੇ ਜੀਵਨ ਵਿੱਚ ਕੁਝ ਦਿਲਚਸਪ ਲੈ ਕੇ ਆਉਣ ਲਈ ਸਖਤ ਮਿਹਨਤ ਕਰਦੇ ਰਹੋ। ਇਹ ਕਦੇ ਨਹੀਂ ਪਤਾ ਹੁੰਦਾ ਕਿ ਗ੍ਰਹਿ ਆਪਣੀ ਦਿਸ਼ਾ ਕਦੋਂ ਬਦਲ ਲੈਣ ਅਤੇ ਖੁਸ਼ੀਆਂ ਭਰਿਆ ਭਵਿੱਖ ਬਣਾ ਦੇਣ। ਉਮੀਦ ਕਾਇਮ ਰੱਖੋ।
ਧਨੁ ਤਕਲੀਫ ਸਹਿਣ ਕੀਤੇ ਬਿਨ੍ਹਾਂ ਕੁਝ ਨਹੀਂ ਮਿਲਦਾ। ਇਸ ਲਈ, ਜਦੋਂ ਤੁਸੀਂ ਬਹੁਤ ਸਾਰੇ ਦਰਦ ਵਿੱਚੋਂ ਗੁਜ਼ਰੋ ਅਤੇ ਆਪਣੇ ਕੰਮ ਲਈ ਸਖਤ ਮਿਹਨਤ ਕਰੋ, ਇਸ ਦੇ ਫਲ ਤੁਹਾਨੂੰ ਜ਼ਰੂਰ ਮਿਲਣਗੇ। ਇਹ ਪਰਿਵਾਰ ਅਤੇ ਦੋਸਤਾਂ ਨਾਲ ਮਿਲਣ ਅਤੇ ਪਾਰਟੀ ਕਰਨ ਦਾ ਸਮਾਂ ਹੈ! ਸੰਖੇਪ ਵਿੱਚ, ਅੱਜ ਦਾ ਦਿਨ ਬਹੁਤ ਸਾਰੀਆਂ ਮਜ਼ੇਦਾਰ ਗਤੀਵਿਧੀਆਂ ਨਾਲ ਭਰਿਆ ਹੈ।
ਮਕਰ ਆਤਮ-ਵਿਸ਼ਵਾਸ ਸਫਲਤਾ ਦੇ ਦਰਵਾਜ਼ੇ ਖੋਲ੍ਹਣ ਦੀ ਚਾਬੀ ਹੈ। ਅੱਜ, ਆਪਣੇ ਸਕਾਰਾਤਮਕ ਰਵਈਏ ਨਾਲ ਤੁਸੀਂ ਆਪਣੀ ਮੌਜੂਦਗੀ ਸਾਬਿਤ ਕਰੋਗੇ ਅਤੇ ਸਫਲਤਾ ਦੇ ਇੱਕ ਕਦਮ ਨਜ਼ਦੀਕ ਆਓਗੇ। ਤੁਸੀਂ ਚਿੰਤਾਮੁਕਤ ਇਨਸਾਨ ਨਹੀਂ ਹੋ। ਤੁਸੀਂ ਆਪਣੀਆਂ ਪ੍ਰਾਪਤੀਆਂ ਦਾ ਮੁੱਲ ਪਾਓਗੇ ਅਤੇ ਹਰ ਫੈਸਲਾ ਸਮਝਦਾਰੀ ਨਾਲ ਲਓਗੇ।
ਕੁੰਭ ਅੱਜ ਤੁਹਾਨੂੰ ਪਾਰਟੀ ਕਰਨ ਲਈ ਕਿਸੇ ਕਾਰਨ ਦੀ ਲੋੜ ਨਹੀਂ ਹੋਵੇਗੀ। ਭਾਵੇਂ ਇਹ ਇੱਕ ਦੋਸਤ ਦੇ ਵਿਆਹੇ ਜਾਣ ਜਾਂ ਤੁਹਾਡੇ ਵੱਲੋਂ ਨਵੀਂ ਕਾਰ ਖਰੀਦਣ ਦੀ ਖਬਰ ਹੋਵੇ; ਤੁਸੀਂ ਜੀਵਨ ਦਾ ਜਸ਼ਨ ਮਨਾਉਣ ਦੇ ਮੂਡ ਵਿੱਚ ਹੋ! ਇਸ ਤੋਂ ਇਲਾਵਾ, ਤੁਹਾਡਾ ਪੂਰਾ ਦਿਨ ਮੁਸ਼ਕਿਲਾਂ ਰਹਿਤ ਹੋਵੇਗਾ। ਜੇ ਤੁਸੀਂ ਵਪਾਰੀ ਜਾਂ ਪੇਸ਼ੇਵਰ ਹੋ ਤਾਂ ਤੁਸੀਂ ਆਪਣੇ ਟੀਚੇ ਵੱਲ ਇੱਕ ਕਦਮ ਨੇੜੇ ਜਾਓਂਗੇ।
ਮੀਨ ਉਲਝਣ ਅਤੇ ਅਨਿਸ਼ਚਿਤਤਾ ਅੱਜ ਦੇ ਆਸਮਾਨ ਵਿੱਚ ਕਾਲੇ ਬੱਦਲਾਂ ਵਾਂਗ ਛਾ ਜਾਣਗੇ ਜੋ ਤੁਹਾਡੀ ਫੈਸਲਾ ਲੈਣ ਦੀ ਸਮਰੱਥਾ ‘ਤੇ ਮੀਂਹ ਵਰਸਾਉਣਗੇ ਅਤੇ ਤੁਹਾਡੇ ਲਈ ਸਮੱਸਿਆਵਾਂ ਦੇ ਅਸਲ ਹੱਲ ਲੱਭਣੇ ਮੁਸ਼ਕਿਲ ਬਣਾਉਣਗੇ। ਵਿਵਾਦ ਤੋਂ ਦੂਰ ਰਹੋ ਅਤੇ ਕਿਸੇ ਜ਼ਰੂਰੀ ਫੈਸਲਿਆਂ ਨੂੰ ਟਾਲਣ ਦੀ ਕੋਸ਼ਿਸ਼ ਕਰੋ ਅਤੇ ਆਪਣੇ ਰੋਜ਼ਾਨਾ ਦੇ ਰੁਟੀਨ ‘ਤੇ ਡਟੇ ਰਹੋ।