ਆਪਣੇ ਹੀ ਪਿਤਾ ਉੱਤੇ ਭੜਕੀ ਸੀਐੱਮ ਭਗਵੰਤ ਮਾਨ ਦੀ ਧੀ, ਕਿਹਾ- ਤੀਜੀ ਵਾਰ ਬਣਨ ਜਾ ਰਹੇ ਨੇ ਪਿਤਾ, ਹੋਰ ਵੀ ਕੀਤੇ ਵੱਡੇ ਖੁਲਾਸੇ

ਸਦਾ ਬਹਾਰ
Spread the love

ਮੁੱਖ ਮੰਤਰੀ ਮਾਨ ਦੀ ਧੀ ਸੀਰਤ ਕੌਰ ਨੇ ਆਪਣੇ ਹੀ ਪਿਤਾ ‘ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਪ੍ਰੈੱਸ ਕਾਨਫਰੰਸ ਕਰ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਵੱਡੇ ਸਵਾਲ ਖੜੇ ਕੀਤੇ ਹਨ ਤੇ ਪ੍ਰੈੱਸ ਕਾਨਫਰੰਸ ਦੌਰਾਨ ਸੀਰਤ ਕੌਰ ਦੀ ਵੀਡੀਓ ਵੀ ਚਲਾਈ।

ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਖੜ੍ਹੇ ਹੋ ਗਏ ਹਨ। ਦਰਾਅਸਰ ਮੁੱਖ ਮੰਤਰੀ ਮਾਨ ਦੀ ਧੀ ਸੀਰਤ ਕੌਰ ਨੇ ਆਪਣੇ ਹੀ ਪਿਤਾ ‘ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ, ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਪ੍ਰੈੱਸ ਕਾਨਫਰੰਸ ਕਰ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਵੱਡੇ ਸਵਾਲ ਖੜੇ ਕੀਤੇ ਹਨ ਤੇ ਪ੍ਰੈੱਸ ਕਾਨਫਰੰਸ ਦੌਰਾਨ ਸੀਰਤ ਕੌਰ ਦੀ ਵੀਡੀਓ ਵੀ ਚਲਾਈ।

ਮਜੀਠੀਆ ਨੇ ਕੀਤੀ ਪ੍ਰੈੱਸ ਕਾਨਫਰੰਸ: ਇਸ ਪੂਰੇ ਮਾਮਲੇ ਨੂੰ ਲੈ ਕੇ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਪ੍ਰੈੱਸ ਕਾਨਫਰੰਸ ਕਰਕੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਮਜੀਠੀਆ ਨੇ ਕਿਹਾ ਕਿ ਜਿਸ ਨੇ ਆਪਣੇ ਬੱਚਿਆਂ ਨਾਲ ਧੋਖਾ ਕੀਤਾ ਹੈ, ਉਹ ਪੰਜਾਬ ਦੇ ਲੋਕਾਂ ਨਾਲ ਕੀ ਇਨਸਾਫ ਕਰੇਗਾ। ਮਜੀਠੀਆ ਨੇ ਕਿਹਾ ਕਿ ਜੋ ਆਪਣੇ ਪਰਿਵਾਰ ਦਾ ਨਹੀਂ ਹੋਇਆ ਉਹ ਪੰਜਾਬ ਦੇ ਲੋਕਾਂ ਦਾ ਕਿਵੇਂ ਹੋਵੇਗਾ ?ਸੀਐੱਮ ਮਾਨ ਬਣਨ ਜਾ ਰਹੇ ਹਨ ਤੀਜੀ ਵਾਰ ਪਿਤਾ: ਵੀਡੀਓ ਵਿੱਚ ਸੀਰਤ ਕੌਰ ਕਹਿ ਰਹੀ ਹੈ ਕਿ ਸੀਐਮ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਂ ਬਣਨ ਜਾ ਰਹੀ ਹੈ, ਜਿਸ ਦਾ ਪਤਾ ਉਸ ਨੂੰ ਕਿਸੇ ਸਰੋਤ ਤੋਂ ਲੱਗਾ ਹੈ। ਸੀਰਤ ਕੌਰ ਕਹਿੰਦੀ ਦਿਖਾਈ ਦੇ ਰਹੀ ਹੈ ਕਿ ਤੁਸੀਂ ਸਾਡੀਆਂ ਜ਼ਿੰਮੇਵਾਰੀਆਂ ਨੂੰ ਨਹੀਂ ਨਿਭਾ ਸਕੇ ਅਤੇ ਤੁਸੀਂ ਆਪਣੇ ਦੂਜੇ ਬੱਚੇ ਨਾਲ ਕਿਵੇਂ ਇਨਸਾਫ ਕਰੋਗੇ।

ਮੇਰੇ ਪਿਤਾ ਨੇ ਡਰਾਮੇਬਾਜ਼: ਸੀਰਤ ਕੌਰ ਵੀਡੀਓ ਵਿੱਚ ਕਹਿੰਦੀ ਨਜ਼ਰ ਆ ਰਹੀ ਹੈ ਕਿ ਮੇਰੇ ਪਿਤਾ ਸ਼ੁਰੂ ਤੋਂ ਹੀ ਡਰਾਮੇਬਾਜ਼ੀ ਕਰਦੇ ਆ ਰਹੇ ਹਨ। ਉਹ ਸਾਡੇ ਨਾਲ ਝੂਠ ਬੋਲਦੇ ਰਹੇ ਹਨ ਤੇ ਹੁਣ ਪੰਜਾਬ ਦੇ ਲੋਕਾਂ ਨਾਲ ਵੀ ਝੂਠ ਬੋਲ ਰਹੇ ਹਨ। ਸੀਰਤ ਕੌਰ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨਾਲ ਕੀਤਾ, ਉਹੀ ਪੰਜਾਬ ਦੇ ਲੋਕਾਂ ਨਾਲ ਕਰ ਰਹੇ ਹਨ। ਸੀਰਤ ਕੌਰ ਨੇ ਅਪੀਲ ਕੀਤੀ ਕਿ ਉਨ੍ਹਾਂ ਦਾ ਨਾਂ ਸੀਐੱਮ ਭਗਵੰਤ ਮਾਨ ਨਾਲ ਨਾ ਜੋੜਿਆ ਜਾਵੇ।ਅੱਜ ਵੀ ਸ਼ਰਾਬ ਪੀਕੇ ਜਾਂਦੇ ਹਨ ਗੁਰਦੁਆਰਾ ਸਾਹਿਬ: ਸੀਰਤ ਕੌਰ ਨੇ ਕਿਹਾ ਕਿ ਉਸ ਦੀ ਮਾਂ ਨਾਲ ਤਲਾਕ ਇੱਕ ਵੱਖਰੀ ਕਹਾਣੀ ਹੈ। ਉਸ ਦੇ ਪਿਤਾ ਨੇ ਆਪਣੀ ਮਾਂ ਨੂੰ ਜਜ਼ਬਾਤੀ ਤੌਰ ‘ਤੇ ਮੂਰਖ ਬਣਾਇਆ ਤੇ ਹੁਣ ਉਹ ਪੰਜਾਬ ਦੇ ਲੋਕਾਂ ਨਾਲ ਵੀ ਉਹੀ ਕਰ ਰਹੇ ਹਨ। ਅੱਜ ਵੀ ਉਹ ਸ਼ਰਾਬ ਦੇ ਨਸ਼ੇ ਵਿੱਚ ਵਿਧਾਨ ਸਭਾ ਅਤੇ ਗੁਰਦੁਆਰਾ ਸਾਹਿਬ ਵਿੱਚ ਚਲੇ ਜਾਂਦੇ ਹਨ, ਉਹ ਕੀ ਲੋਕਾਂ ਦੀ ਭਲਾ ਕਰਨਗੇ, ਜਿਸ ਨੇ ਆਪਣੇ ਬੱਚਿਆਂ ਨਾਲ ਇਨਸਾਫ ਨਹੀਂ ਕੀਤਾ ਹੈ।

ਜੇਕਰ ਪੰਜਾਬ ਲਈ ਛੱਡਿਆ ਪਰਿਵਾਰ ਤਾਂ ਹੁਣ ਕਿਉਂ ਵਸਾਇਆ: ਸੀਰਤ ਕੌਰ ਨੇ ਕਿਹਾ ਕਿ ਜੇਕਰ ਉਹਨਾਂ ਨੇ ਪੰਜਾਬ ਲਈ ਆਪਣਾ ਪਰਿਵਾਰ ਛੱਡਿਆ ਹੈ ਤੇ ਹੁਣ ਪਰਿਵਾਰ ਵਸਾਉਣ ਦੀ ਕਿ ਲੋੜ ਲੈ ਗਈ ਸੀ। ਸੀਰਤ ਕੌਰ ਨੇ ਆਪਣੇ ਪਿਤਾ ਨੂੰ ਅਪੀਲ ਕੀਤੀ ਕਿ ਜਿਹੜੇ ਲੋਕਾਂ ਨੇ ਉਹਨਾਂ ਉੱਤੇ ਵਿਸ਼ਵਾਸ਼ ਜਤਾਇਆ ਹੈ, ਕਿਰਪਾ ਕਰਕੇ ਉਹਨਾਂ ਨਾਲ ਧੋਖਾ ਨਾ ਕਰੋ।

ਮੁੱਖ ਮੰਤਰੀ ਮਾਨ ਦੀ ਸਾਬਕਾ ਪਤਨੀ ਦੇ ਸੋਸ਼ਲ ਮੀਡੀਆ ਅਕਾਉਂਟ ਤੋਂ ਵੀਡੀਓ ਹੋਈ ਸ਼ੇਅਰ: ਦੱਸ ਦਈਏ ਕਿ ਸੋਸ਼ਲ ਮੀਡੀਆ ਉੱਤੇ ਮੁੱਖ ਮੰਤਰੀ ਮਾਨ ਦੀ ਧੀ ਸੀਰਤ ਕੌਰ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸਾਬਕਾ ਪਤਨੀ ਨੇ ਸ਼ੇਅਰ ਕੀਤਾ ਹੈ। ਸਾਬਕਾ ਪਤਨੀ ਨੇ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ‘ਬਹੁਤ ਮਜਬੂਰ ਹੋ ਕੇ ਮੈਨੂੰ ਇਹ ਪੋਸਟ ਕਰਨਾ ਪੈ ਰਹੀ ਹੈ, ਅਸੀਂ ਇਸ ਰਾਜਨੀਤਕ ਖਿਲਾਰੇ ਤੋਂ ਹਮੇਸ਼ਾ ਦੂਰ ਹੀ ਰਹੇ ਹਾਂ, ਪਰ ਕਈ ਵਾਰ ਐਨਾ ਚੁੱਪ ਰਹਿਣਾ ਗੁਨਾਹ ਹੋ ਜਾਂਦਾ ਅਤੇ ਅਸਲੀ ਗੁਨਾਹਗਾਰ ਬਚ ਕੇ ਨਿੱਕਲ ਜਾਂਦੇ ਨੇ,ਬਹੁਤ ਵਾਰ ਪਤੀ-ਪਤਨੀ ਦੀ ਨਹੀਂ ਬਣਦੀ ਤਲਾਕ ਵੀ ਹੋ ਜਾਂਦੇ ਨੇ, ਪਰ ਮੇਰੇ ਬੱਚਿਆਂ ਨਾਲ ਹੋ ਰਹੀ ਨਾ-ਇਨਸਾਫੀ ਲਈ ਸਿਰਫ ਮੈਨੂੰ ਕਸੂਰਵਾਰ ਕਿਉਂ ਦੱਸਿਆ ਜਾ ਰਿਹਾ?

ਮੇਰੇ ਰਿਸ਼ਤੇਦਾਰ ਤੇ ਕੁਜ ਕੁ ਜਾਨਣ ਵਾਲੇ ਅਕਸਰ ਇਹ ਕਹਿੰਦੇ ਨੇ ਕਿ ਮਾਂ ਨਾ ਛੱਡ ਕੇ ਆਉਂਦੀ ਜੇ ਜਵਾਕਾਂ ਦਾ ਖਿਆਲ ਸੀ,ਮੈਨੂੰ ਕੋਈ ਸਮਝਦਾਰ ਇਨਸਾਨ ਇਹ ਗੱਲ ਦੱਸ ਸਕਦਾ ਕਿ ਤਲਾਕ ਹੋਣ ਤੇ ਕਿਹੜਾ ਕਨੂੰਨ ਇਹ ਕਹਿੰਦਾ ਕੇ ਬਾਪ ਆਪਣੀ ਜ਼ਿਮੇਵਾਰੀ ਤੋਂ ਮੁਕਤ ਹੋ ਗਿਆ? ਪੰਜਾਬ ਦੀ ਖਾਤਿਰ ਪਰਿਵਾਰ ਛੱਡਣ ਦਾ ਭਾਵਨਾਤਮਿਕ ਡਰਾਮਾ ਕਰਨ ਤੇ ਵਾਹ-ਵਾਹ ਕਰਨ ਵਾਲੇ, ਇੱਕ ਕਲਾਕਾਰ ਨੂੰ ਸਮਝੇ ਨਹੀਂ ਜੇ ਪੰਜਾਬ ਦੀ ਖਾਤਿਰ ਇਹ ਫੈਸਲਾ ਲਿਆ ਗਿਆ ਹੁੰਦਾ ਫੇਰ ਹੋਰ ਪਰਿਵਾਰ ਬਣਾਉਣ ਦੀ ਲੋੜ ਨਹੀਂ ਸੀ ਪੈਂਦੀ ਹੁਣ ਕਿਹੜਾ ਪੰਜਾਬ ਵਿੱਚ ਸਾਰਾ ਕੁਜ ਸਹੀ ਹੋ ਗਿਆ ? ਸਿਵਾਏ ਪੋਸਟਰ ਲਗਵਾਉਣ ਦੇ, ਮੇਰੇ ਬੱਚੇ ਮੈਨੂੰ ਪੁੱਛਦੇ ਨੇ ਕੇ ਮਾਂ ਜੇ ਇਹਨਾਂ ਦਾ ਕੰਮ ਬੋਲਦਾ ਫੇਰ ਇਹ ਲਿਖ ਲਿਖ ਕੇ ਕਿਉਂ ਦੱਸ ਰਹੇ ਨੇ ਕਿ ਸਾਡਾ ਕੰਮ ਬੋਲਦਾ, ਖੈਰ ਪੰਜਾਬ ਦਾ ਕੁਜ ਭਲਾ ਹੁੰਦਾ ਦਿਖਦਾ ਤਾਂ ਅਸੀਂ ਸਾਰੀ ਜ਼ਿੰਦਗੀ ਚੁੱਪ ਰਹਿਣ ਨੂੰ ਤਿਆਰ ਸੀ ਕਿਰਪਾ ਕਰਕੇ ਰੋਜ਼ ਰੋਜ਼ ਹੋਣ ਵਾਲੇ ਡਰਾਮਿਆਂ ਤੋਂ ਬਚਿਓ ਅਸੀਂ ਵੀ ਇਹਨਾਂ ਦਾ ਹੀ ਸ਼ਿਕਾਰ ਹੋਏ ਹਾਂ,ਰੱਬ ਰਾਖਾ ਪੰਜਾਬ ਦਾ !

Leave a Reply