ਦੁਨੀਆ ਦੀਆਂ ਅਜਿਹੀਆਂ ਥਾਵਾਂ ਜਿਥੇ ਕਦੇ ਨਹੀਂ ਡੁੱਬਦਾ ਸੂਰਜ, ਦਿਨ ਤੇ ਰਾਤ ਦਾ ਅੰਦਾਜ਼ਾ ਲਗਾਉਣਾ ਹੁੰਦਾ ਹੈ ਮੁਸ਼ਕਲ

ਸਦਾ ਬਹਾਰ
Spread the love

ਸਵੇਰ ਤੋਂ ਬਾਅਦ ਸ਼ਾਮ, ਦਿਨ ਤੋਂ ਬਾਅਦ ਰਾਤ ਅਤੇ ਸੂਰਜ ਡੁੱਬਣ ਤੋਂ ਬਾਅਦ ਸੂਰਜ ਚੜ੍ਹਨਾ ਸਭ ਕੁਝ ਕੁਦਰਤ ਦੇ ਹੱਥ ਹੈ ਪਰ ਕਈ ਵਾਰ ਕੁਦਰਤ ਕੁਝ ਅਜਿਹੇ ਸਵਾਲ ਛੱਡ ਦਿੰਦੀ ਹੈ, ਜਿਨ੍ਹਾਂ ‘ਤੇ ਯਕੀਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਕੀ ਤੁਸੀਂ ਕਦੇ ਸੁਣਿਆ ਹੈ ਕਿ ਕਿਤੇ ਵੀ ਰਾਤ ਨਹੀਂ ਹੁੰਦੀ, ਯਾਨੀ ਸੂਰਜ ਚੜ੍ਹਦਾ ਹੈ ਪਰ ਡੁੱਬਦਾ ਨਹੀਂ।

ਦੁਨੀਆ ‘ਚ ਕਈ ਅਜਿਹੀਆਂ ਅਜੀਬੋ-ਗਰੀਬ ਥਾਵਾਂ ਹਨ, ਜਿਨ੍ਹਾਂ ‘ਤੇ ਯਕੀਨ ਕਰਨਾ ਥੋੜਾ ਮੁਸ਼ਕਲ ਹੈ ਕਿ ਕੀ ਸੱਚਮੁੱਚ ਅਜਿਹਾ ਹੁੰਦਾ ਹੈ।ਪਰ, ਇਹ ਸੱਚ ਹੈ ਕਿ ਅੱਜ ਦੁਨੀਆ ਵਿੱਚ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਹਨ, ਜਿੱਥੇ ਕਈ ਮਹੀਨਿਆਂ ਤਕ ਸੂਰਜ ਡੁੱਬਦਾ ਨਹੀਂ ਹੈ।

ਅਸੀਂ ਘੜੀ ਦੇਖ ਕੇ ਦੱਸ ਸਕਦੇ ਹਾਂ ਕਿ ਸਵੇਰ ਹੈ ਜਾਂ ਸ਼ਾਮ। ਪਰ ਦੁਨੀਆ ਭਰ ‘ਚ 10 ਅਜਿਹੀਆਂ ਥਾਵਾਂ ਹਨ, ਜਿੱਥੇ ਲੋਕ ਘੜੀ ਦੇਖ ਕੇ ਹੀ ਦੱਸਦੇ ਹਨ ਕਿ ਦਿਨ ਹੈ ਜੈੰ ਰਾਤ। ਕਿਉਂਕਿ ਇੱਥੇ ਰਾਤ ਨੂੰ ਵੀ ਸੂਰਜ ਚਮਕਦਾ ਹੈ, ਜਿਸ ਕਾਰਨ ਲੱਗਦਾ ਹੈ ਕਿ ਇਹ ਦਿਨ ਦਾ ਸਮਾਂ ਹੈ।

ਹੈਮਰਫੈਸਟ – ਨਾਰਵੇਨਾਰਵੇ ਦਾ ਹੈਮਰਫੈਸਟ ਦੁਨੀਆ ਦੇ ਸਭ ਤੋਂ ਉੱਤਰੀ ਸ਼ਹਿਰਾਂ ਵਿੱਚੋਂ ਇਕ ਹੈ ਤੇ ਲਗਪਗ 8,000 ਲੋਕਾਂ ਦੀ ਆਬਾਦੀ ਦੇ ਨਾਲ, ਉੱਤਰੀ ਨਾਰਵੇ ਵਿੱਚ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਹੈ। ਇਸ ਸ਼ਹਿਰ ਵਿੱਚ ਸੂਰਜ ਸਵੇਰੇ 12:43 ਵਜੇ ਡੁੱਬਦਾ ਹੈ ਅਤੇ 40 ਮਿੰਟਾਂ ਦੇ ਅੰਤਰਾਲ ‘ਤੇ ਮੁੜ ਚੜ੍ਹਦਾ ਹੈ। ਨਾਰਵੇ ਆਪਣੀ ਖੂਬਸੂਰਤੀ ਲਈ ਪੂਰੀ ਦੁਨੀਆ ‘ਚ ਮਸ਼ਹੂਰ ਹੈ। ਮਈ ਤੋਂ ਜੁਲਾਈ ਦੇ ਵਿਚਕਾਰ ਲਗਪਗ 76 ਦਿਨਾਂ ਤਕ ਇੱਥੇ ਸੂਰਜ ਨਹੀਂ ਡੁੱਬਦਾ ਹੈ।

ਨੂਨਾਵਤ, ਕੈਨੇਡਾਨੁਨਾਵਤ ਸ਼ਹਿਰ ਕੈਨੇਡਾ ਦੇ ਉੱਤਰੀ ਪੱਛਮੀ ਪ੍ਰਦੇਸ਼ਾਂ ਵਿੱਚ ਸਥਿਤ ਹੈ ਅਤੇ ਇਸਦੀ ਆਬਾਦੀ ਲਗਪਗ 3,000 ਹੈ। ਸਰਦੀਆਂ ਵਿੱਚ ਲਗਪਗ 30 ਦਿਨਾਂ ਲਈ ਗੂੜ੍ਹਾ ਪਰਛਾਵਾਂ ਰਹਿੰਦਾ ਹੈ, ਪਰ ਗਰਮੀਆਂ ਵਿੱਚ ਇਹ ਹਮੇਸ਼ਾ 2 ਮਹੀਨਿਆਂ ਲਈ ਹਮੇਸ਼ਾ ਧੁੱਪ ਰਹਿੰਦੀ ਹੈ।

ਸੇਂਟ ਪੀਟਰਸਬਰਗ, ਰੂਸਸੇਂਟ ਪੀਟਰਸਬਰਗ, ਰੂਸ ਦੀ ਆਬਾਦੀ 10 ਲੱਖ ਤੋਂ ਵੱਧ ਹੈ। ਇਹ ਦੁਨੀਆ ਦਾ ਸਭ ਤੋਂ ਉੱਤਰੀ ਸ਼ਹਿਰ ਹੈ। ਇੱਥੇ ਡੇਢ ਮਹੀਨੇ ਤਕ ਸੂਰਜ ਇੰਨਾ ਨਹੀਂ ਛੁਪਦਾ ਕਿ ਅਸਮਾਨ ‘ਚ ਹਨੇਰਾ ਛਾ ਜਾਵੇ। ਇਸ ਕਾਰਨ, ਇਸ ਸਮੇਂ ਦੌਰਾਨ ਇਥੇ ਵੀ ਹਮੇਸ਼ਾ ਦਿਨ ਰਹਿੰਦਾ ਹੈ।

ਫਿਨਲੈਂਡਫਿਨਲੈਂਡ ਇਕ ਬਹੁਤ ਹੀ ਸੁੰਦਰ ਦੇਸ਼ ਹੈ ਜੋ ਆਪਣੀਆਂ ਝੀਲਾਂ ਅਤੇ ਟਾਪੂਆਂ ਲਈ ਮਸ਼ਹੂਰ ਹੈ। ਗਰਮੀਆਂ ਦੌਰਾਨ ਇੱਥੇ ਲਗਪਗ 73 ਦਿਨਾਂ ਤਕ ਸੂਰਜ ਨਹੀਂ ਡੁੱਬਦਾ। ਇਸੇ ਕਰਕੇ ਇੱਥੇ ਲੋਕ ਗਰਮੀਆਂ ਵਿੱਚ ਘੱਟ ਅਤੇ ਸਰਦੀਆਂ ਵਿੱਚ ਜ਼ਿਆਦਾ ਸੌਂਦੇ ਹਨ।

ਕਨਕ, ਗ੍ਰੀਨਲੈਂਡਗ੍ਰੀਨਲੈਂਡ ਵਿੱਚ ਕਨਕ ਦੀ ਆਬਾਦੀ ਲਗਪਗ 650 ਲੋਕਾਂ ਦੀ ਹੈ ਅਤੇ ਇਹ ਗ੍ਰੀਨਲੈਂਡ ਦੇ ਉੱਤਰ ਵਿੱਚ ਸਥਿਤ ਹੈ। ਅੱਧੀ ਰਾਤ ਦਾ ਸੂਰਜ ਇੱਥੇ ਢਾਈ ਮਹੀਨੇ ਠਹਿਰਦਾ ਹੈ। ਇਸ ਦੌਰਾਨ ਲੋਕ ਕਾਲੇ ਪਰਦੇ ਲਗਾ ਕੇ ਸੌਂਦੇ ਹਨ।

ਸਵੈਲਬਾਰਡ, ਨਾਰਵੇਨਾਰਵੇ ਦਾ ਸਵੈਲਬਾਰਡ 74° ਤੋਂ 82° ਉੱਤਰ ਅਕਸ਼ਾਂਸ਼ ‘ਤੇ ਸਥਿਤ ਹੈ। ਇੱਥੇ ਮੱਧ ਅਪ੍ਰੈਲ ਤੋਂ ਅੱਧ ਜੁਲਾਈ ਤੱਕ 4 ਮਹੀਨੇ ਸੂਰਜ ਨਹੀਂ ਡੁੱਬਦਾ। ਇਸ ਸਮੇਂ ਦੌਰਾਨ ਇੱਥੇ ਹਮੇਸ਼ਾ ਰੌਸ਼ਨੀ ਰਹਿੰਦੀ ਹੈ।

ਆਈਸਲੈਂਡਗ੍ਰੇਟ ਬ੍ਰਿਟੇਨ ਤੋਂ ਬਾਅਦ ਆਈਸਲੈਂਡ ਯੂਰਪ ਦਾ ਸਭ ਤੋਂ ਵੱਡਾ ਟਾਪੂ ਹੈ। ਆਈਸਲੈਂਡ ਵਿੱਚ ਗਰਮੀਆਂ ਦੌਰਾਨ ਰਾਤਾਂ ਸਾਫ਼ ਹੁੰਦੀਆਂ ਹਨ। ਇੱਥੇ ਜੂਨ ਦੇ ਮਹੀਨੇ ਵਿੱਚ ਸੂਰਜ ਕਦੇ ਨਹੀਂ ਡੁੱਬਦਾ।

ਕਿਰੁਨਾ, ਸਵੀਡਿਸ਼ ਲੈਪਲੈਂਡਕਿਰੁਨਾ ਸਵੀਡਨ ਦੇ ਉੱਤਰ ਵਿੱਚ ਸਥਿਤ ਇਕ ਸ਼ਹਿਰ ਹੈ ਅਤੇ ਇਸਦੀ ਆਬਾਦੀ 19,000 ਹੈ। ਇੱਥੇ ਮਈ ਤੋਂ ਅਗਸਤ ਤੱਕ ਲਗਪਗ 100 ਦਿਨ ਸੂਰਜ ਨਹੀਂ ਡੁੱਬਦਾ।

ਯੂਕੋਨ, ਕੈਨੇਡਾਕੈਨੇਡਾ ਦਾ ਯੂਕੋਨ ਲੰਬੇ ਸਮੇਂ ਤੋਂ ਬਰਫ ਨਾਲ ਢੱਕਿਆ ਹੋਇਆ ਹੈ। ਹਾਲਾਂਕਿ, ਇੱਥੇ ਉੱਤਰ-ਪੱਛਮੀ ਹਿੱਸੇ ਵਿੱਚ ਗਰਮੀਆਂ ਦੇ ਦਿਨਾਂ ਵਿੱਚ ਸੂਰਜ ਲਗਾਤਾਰ 50 ਦਿਨਾਂ ਤਕ ਚਮਕਦਾ ਹੈ।

ਬੈਰੋ, ਅਲਾਸਕਾ

ਅਲਾਸਕਾ ਵਿੱਚ ਬੈਰੋ ਇਕ ਛੋਟਾ ਜਿਹਾ ਸ਼ਹਿਰ ਹੈ ਜਿਸਦੀ ਆਬਾਦੀ ਲਗਭਗ 4,500 ਹੈ। ਮਈ ਦੇ ਅੰਤ ਤੋਂ ਜੁਲਾਈ ਦੇ ਅੰਤ ਤਕ ਇੱਥੇ ਕੋਈ ਸੂਰਜ ਡੁੱਬਦਾ ਨਹੀਂ ਹੈ।