ਸਰੀਰ ਦੀ ਮਾਲਿਸ਼ ਕਰਨ ਨਾਲ ਸਿਹਤ ਨੂੰ ਕਈ ਫਾਇਦੇ ਮਿਲਦੇ ਹਨ । ਇਹ ਸਰੀਰ ਨੂੰ ਤੰਦਰੁਸਤ ਰੱਖਣ ਅਤੇ ਗੰਭੀਰ ਰੋਗਾਂ ਤੋਂ ਬਚਾਉਣ ਦਾ ਇੱਕ ਬਹੁਤ ਹੀ ਸੌਖਾ ਤਰੀਕਾ ਹੈ । ਤੁਸੀਂ ਸਿਰ ਤੋਂ ਲੈ ਕੇ ਪੈਰਾਂ ਤੱਕ ਸਰੀਰ ਦੇ ਸਾਰੇ ਅੰਗਾਂ ਦੀ ਮਾਲਿਸ਼ ਕਰ ਸਕਦੇ ਹੋ ।
ਸਰੀਰ ਦੀ ਮਾਲਿਸ਼ ਦੇ ਲਈ ਦੇਸੀ ਘਿਓ , ਸਰ੍ਹੋਂ ਦਾ ਤੇਲ , ਨਾਰੀਅਲ ਤੇਲ ਆਦਿ ਦਾ ਇਸਤੇਮਾਲ ਕੀਤਾ ਜਾਂਦਾ ਹੈ । ਸਾਰੇ ਤੇਲਾਂ ਦੇ ਅਲੱਗ ਅਲੱਗ ਫ਼ਾਇਦੇ ਹੁੰਦੇ ਹਨ , ਪਰ ਕੀ ਤੁਸੀਂ ਜਾਣਦੇ ਹੋ ਕੁਝ ਮਾਮਲਿਆਂ ਵਿੱਚ ਨਾਰੀਅਲ ਤੇਲ ਦੀ ਮਾਲਿਸ਼ ਕਰਨਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ । ਨਾਰੀਅਲ ਤੇਲ ਵਿੱਚ ਕੈਲਸ਼ੀਅਮ , ਮੈਗਨੀਸ਼ੀਅਮ ਦੇ ਨਾਲ ਹੀ ਐਂਟੀ ਆਕਸੀਡੈਂਟ , ਐਂਟੀ ਬੈਕਟੀਰੀਅਲ ਅਤੇ ਐਂਟੀ ਇਨਫਲੇਮੇਟਰੀ ਗੁਣ ਹੁੰਦੇ ਹਨ । ਜਿਸ ਨਾਲ ਸਰੀਰ ਦੀ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਵਿਚ ਮਦਦ ਮਿਲਦੀ ਹੈ ।
ਸਾਡੇ ਵਿੱਚੋਂ ਜ਼ਿਆਦਾਤਰ ਲੋਕ ਖਾਣਾ ਪਕਾਉਣ ਤੋਂ ਲੈ ਕੇ ਸਰੀਰ , ਵਾਲਾਂ ਅਤੇ ਸਕਿਨ ਦੀ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਦੇ ਲਈ ਨਾਰੀਅਲ ਤੇਲ ਦਾ ਇਸਤੇਮਾਲ ਕਰਦੇ ਹਨ । ਜੇਕਰ ਤੁਸੀਂ ਪੈਰਾਂ ਵਿੱਚ ਨਾਰੀਅਲ ਤੇਲ ਦੀ ਮਾਲਿਸ਼ ਕਰਦੇ ਹੋ , ਤਾਂ ਇਸਦੇ ਬਹੁਤ ਫਾਇਦੇ ਮਿਲਦੇ ਹਨ । ਨਾਰੀਅਲ ਤੇਲ ਸਾਡੇ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ ।ਅੱਜ ਅਸੀਂ ਤੁਹਾਨੂੰ ਪੈਰਾਂ ਵਿੱਚ ਨਾਰੀਅਲ ਤੇਲ ਦੀ ਮਾਲਿਸ਼ ਕਰਨ ਨਾਲ ਸਾਡੇ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਾਂਗੇ ।ਜਾਣੋ ਪੈਰਾਂ ਵਿੱਚ ਨਾਰੀਅਲ ਤੇ ਲਗਾਉਣ ਦੇ ਫ਼ਾਇਦੇ
ਮਾਨਸਿਕ ਸਿਹਤ ਦੇ ਲਈ ਫਾਇਦੇਮੰਦਜੇਕਰ ਤੁਸੀਂ ਨਾਰੀਅਲ ਤੇਲ ਨਾਲ ਪੈਰਾਂ ਦੀ ਮਾਲਿਸ਼ ਕਰਦੇ ਹੋ , ਤਾਂ ਇਸ ਨਾਲ ਤਣਾਅ , ਚਿੰਤਾ ਅਤੇ ਅਵਸਾਦ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਮਿਲਦੀ ਹੈ । ਅਜਿਹਾ ਇਸ ਲਈ ਹੁੰਦਾ ਹੈ , ਕਿਉਂਕਿ ਪੈਰਾਂ ਦੀ ਮਾਲਿਸ਼ ਕਰਨ ਨਾਲ ਐਡੋਫਿਰਨ ਦਾ ਸਤ੍ਰਾਵ ਹੁੰਦਾ ਹੈ , ਜੋ ਨਰਵਸ ਨੂੰ ਆਰਾਮ ਪ੍ਰਦਾਨ ਕਰਨ ਅਤੇ ਦਿਮਾਗ ਨੂੰ ਸ਼ਾਂਤ ਕਰਨ ਵਿੱਚ ਮੱਦਦ ਕਰਦਾ ਹੈ ।
ਅਨੀਂਦਰਾ ਦੀ ਸਮੱਸਿਆ ਦੂਰ ਕਰੇਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਵਿੱਚ ਨਾਰੀਅਲ ਤੇਲ ਲਗਾ ਕੇ ਚੰਗੀ ਤਰ੍ਹਾਂ ਮਾਲਿਸ਼ ਕਰਦੇ ਹੋ , ਤਾਂ ਇਸ ਨਾਲ ਥਕਾਵਟ ਦੂਰ ਹੁੰਦੀ ਹੈ , ਅਤੇ ਤਣਾਅ , ਚਿੰਤਾ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ । ਜਿਸ ਨਾਲ ਤੁਹਾਨੂੰ ਨੀਂਦ ਜਲਦੀ ਆਉਣ ਵਿੱਚ ਮਦਦ ਮਿਲਦੀ ਹੈ , ਅਤੇ ਨਾਲ ਬੇਚੈਨੀ ਤੋਂ ਵੀ ਛੁਟਕਾਰਾ ਮਿਲਦਾ ਹੈ ।
ਪੈਰਾਂ ਦੀਆਂ ਮਾਸਪੇਸ਼ੀਆ ਮਜ਼ਬੂਤ ਹੁੰਦੀਆਂ ਹਨਪੈਰਾਂ ਵਿਚ ਬਲੱਡ ਸਰਕੁਲੇਸ਼ਨ ਨੂੰ ਵਧਾਉਣ ਦੇ ਲਈ , ਦੱਬੀਆਂ ਨਸਾਂ ਨੂੰ ਖੋਲ੍ਹਣ , ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਦੇ ਲਈ ਪੈਰਾਂ ਵਿੱਚ ਨਾਰੀਅਲ ਤੇਲ ਦੀ ਮਾਲਿਸ਼ ਬਹੁਤ ਫਾਇਦੇਮੰਦ ਹੁੰਦੀ ਹੈ । ਇਸ ਨਾਲ ਪੈਰਾਂ ਅਤੇ ਜੋੜਾਂ ਵਿੱਚ ਦਰਦ ਦੀ ਸਮੱਸਿਆ ਦੂਰ ਹੁੰਦੀ ਹੈ , ਅਤੇ ਫਰੈਕਚਰ ਦਾ ਜੋਖਿਮ ਵੀ ਘੱਟ ਹੁੰਦਾ ਹੈ ।
ਅੱਡੀਆਂ ਵਿੱਚ ਸੋਜ ਦੀ ਸਮੱਸਿਆ ਦੂਰ ਕਰੇਬਹੁਤ ਸਾਰੀਆਂ ਔਰਤਾਂ ਪੈਰਾਂ ਦੀਆਂ ਅੱਡੀਆਂ ਵਿੱਚ ਸੋਜ ਦੀ ਸਮੱਸਿਆ ਦਾ ਸਾਹਮਣਾ ਕਰਦੀਆਂ ਹਨ । ਅਜਿਹਾ ਪ੍ਰੈਗਨੈਂਸੀ ਦੇ ਦੌਰਾਨ ਵਾਟਰ ਜਾਂ ਫਲੂਇਡ ਰਿਟੇਸ਼ਨ ਦੇ ਕਾਰਨ ਹੁੰਦਾ ਹੈ । ਇਹ ਪੈਰਾਂ ਦੇ ਤਲਿਆਂ ਵਿੱਚ ਵੀ ਸੋਜ ਨੂੰ ਟਰਿਗਰ ਕਰਦਾ ਹੈ । ਨਾਰੀਅਲ ਤੇਲ ਦੀ ਪੈਰਾਂ ਤੇ ਮਾਲਿਸ਼ ਕਰਨ ਨਾਲ ਸੋਜ ਨਾਲ ਲੜਨ ਅਤੇ ਦਰਦ ਨੂੰ ਘੱਟ ਕਰਨ ਵਿਚ ਮਦਦ ਮਿਲਦੀ ਹੈ ।
ਪੈਰ ਕੋਮਲ ਬਣਦੇ ਹਨਪੈਰਾਂ ਵਿੱਚ ਨਾਰੀਅਲ ਤੇ ਲਗਾਉਣ ਨਾਲ ਫੱਟੀ ਅੱਡੀਆਂ , ਡਰਾਈ ਸਕਿਨ ਅਤੇ ਸਖ਼ਤ ਸਕਿਨ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਮਿਲਦੀ ਹੈ । ਇਸ ਨਾਲ ਪੈਰ ਅਤੇ ਅੱਡੀਆਂ ਮੁਲਾਇਮ ਹੁੰਦੀਆਂ ਹਨ ।
ਜਾਣੋ ਨਾਰੀਅਲ ਤੇਲ ਨਾਲ ਪੈਰਾਂ ਦੀ ਮਾਲਿਸ਼ ਕਰਨ ਦਾ ਤਰੀਕਾਪੈਰਾਂ ਦੀ ਮਾਲਿਸ਼ ਕਰਨ ਨਾਲ ਸਭ ਤੋਂ ਪਹਿਲਾਂ ਨਾਰੀਅਲ ਤੇਲ ਨੂੰ ਥੋੜ੍ਹਾ ਗੁਣਗੁਣਾ ਜਾਂ ਗਰਮ ਕਰ ਲਓ । ਇਸ ਨੂੰ ਪੈਰਾਂ ਤੇ ਲਗਾਓ , ਅਤੇ ਚੰਗੀ ਤਰ੍ਹਾਂ ਤਲਿਆ , ਅੱਡੀਆਂ ਅਤੇ ਗਿਟਿਆਂ ਦੀ ਮਾਲਿਸ਼ ਕਰੋ । ਅੱਠ ਤੋਂ ਦੱਸ ਮਿੰਟ ਤੱਕ ਪੈਰਾਂ ਦੀ ਚੰਗੀ ਤਰ੍ਹਾਂ ਮਾਲਿਸ਼ ਕਰੋ । ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਦੀ ਮਾਲਿਸ਼ ਕਰਨਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ ।ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।