ਪੰਜਾਬ ’ਚ ਮੁੜ ਬਦਲਣ ਜਾ ਰਿਹਾ ਮੌਸਮ ਦਾ ਮਿਜਾਜ਼, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ

ਖੇਤੀਬਾੜੀ
Spread the love

ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਸੂਬੇ ਵਿਚ ਅੱਜ ਅਤੇ ਕੱਲ੍ਹ ਮੌਸਮ ਪੂਰੀ ਤਰ੍ਹਾਂ ਸਾਫ ਰਹੇਗਾ ਜਦਕਿ 1 ਮਾਰਚ ਤੋਂ ਮੌਸਮ ਫਿਰ ਕਰਵਟ ਲੈ ਰਿਹਾ ਹੈ। ਦਰਅਸਲ ਪੱਛਮੀ ਗੜਬੜੀ ਪੱਛਮੀ ਹਿਮਾਲਿਆ ਖੇਤਰ ਵਿਚ ਇਕ ਵਾਰ ਫਿਰ ਤੋਂ ਸਰਗਰਮ ਹੋ ਰਹੀ ਹੈ। ਇਸੇ ਕਰਕੇ ਠੰਡ ਵੀ ਵਧੇਗੀ। ਅਜਿਹੇ ਵਿਚ ਮੌਸਮ ਵਿਭਾਗ ਵਲੋਂ ਯੈਲੋ ਅਲਰਟ ਜੀਰਾ ਕੀਤਾ ਗਿਆ ਹੈ। 1 ਤੋਂ ਤਿੰਨ ਮਾਰਚ ਤਕ ਸੂਬੇ ਵਿਚ ਕਈ ਥਾਈਂ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਜਦਕਿ ਕੁਝ ਥਾਵਾਂ ’ਤੇ ਮੀਂਹ, ਤੂਫਾਨ ਅਤੇ ਗੜ੍ਹੇ ਪੈਣ ਦੀ ਵੀ ਸੰਭਾਵਨਾ ਹੈ। ਅਜਿਹੇ ਵਿਚ ਲੋਕਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ।

ਮੌਸਮ ਵਿਚ ਹੋ ਰਹੇ ਬਦਲਾਅ ਕਾਰਣ ਨਿਊਨਤਮ ਅਤੇ ਵੱਧ ਤੋਂ ਵੱਧ ਤਾਪਮਾਨ ਵਿਚ ਉਤਾਰ ਚੜਾਅ ਵੀ ਜਾਰੀ ਰਹੇਗਾ। ਕਾਫੀ ਜ਼ਿਲ੍ਹਿਆਂ ਵਿਚ ਨਿਊਨਤਮ ਅਤੇ ਵੱਧ ਤੋਂ ਵੱਧ ਤਾਪਮਾਨ ਦਾ ਅੰਤਰ 3 ਡਿਗਰੀ ਹੋ ਗਿਆ ਹੈ। ਉਥੇ ਹੀ ਸੂਬੇ ਦੇ ਤਾਪਮਾਨ ਵਿਚ ਆਮ ਤੋਂ 1.8 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸਭ ਤੋਂ ਵੱਧ ਤਾਪਮਾਨ ਲੁਧਿਆਣਾ ਵਿਚ ਦਰਜ ਕੀਤਾ ਗਿਆ ਹੈ। ਜਿਥੇ ਤਾਪਮਾਨ 23.4 ਡਿਗਰੀ ਰਿਹਾ, ਜਦਕਿ ਸਭ ਤੋਂ ਘੱਟ ਤਾਪਮਾਨ ਗੁਰਦਾਸਪੁਰ ਦਾ 20.0 ਡਿਗਰੀ ਰਿਹਾ ਹੈ। ਹਾਲਾਂਕਿ ਦਿਨ ਵਿਚ ਧੁੱਪ ਨਿਕਲਣ ਕਰਕੇ ਗਰਮੀ ਵਰਗਾ ਮੌਸਮ ਬਣ ਰਿਹਾ ਹੈ।

ਸੂਬੇ ਦੇ ਪ੍ਰਮੁੱਖ ਜ਼ਿਲ੍ਹਿਆਂ ਦਾ ਤਾਪਮਾਨ
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਵਿਚ 22.6 ਡਿਗਰੀ, ਪਟਿਆਲਾ 20.08 ਡਿਗਰੀ, ਪਠਾਨਕੋਟ ਵਿਚ 23.3 ਡਿਗਰੀ, ਬਠਿੰਡਾ 22.4 ਡਿਗਰੀ, ਐੱਸ. ਬੀ. ਐੱਸ. ਨਗਰ 21.2, ਬਰਨਾਲਾ 20.06, ਫਰੀਦਕੋਟ 22.9 ਡਿਗਰੀ, ਫਤਿਹਗੜ੍ਹ ਸਾਹਿਬ ਵਿਚ 21.0 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ ਹੈ।

Leave a Reply