ਮੇਸ਼ (ARIES) – ਸੁਚੇਤ ਰਹੋ; ਅੱਜ ਤੁਸੀਂ ਕੁਝ ਲੋਕਾਂ ਦਾ ਦਿਲ ਤੋੜ ਸਕਦੇ ਹੋ! ਉਂਝ, ਤੁਹਾਡਾ ਪਿਆਰ ਭਰਿਆ ਜੀਵਨ ਵਧੀਆ ਹੈ ਅਤੇ ਤੁਸੀਂ ਆਪਣੇ ਪਿਆਰੇ ਨਾਲ ਬੰਧਨ ਵਿੱਚ ਬੱਝਣ ਲਈ ਹੁਣ ਤਿਆਰ ਮਹਿਸੂਸ ਕਰ ਸਕਦੇ ਹੋ। ਜੇ ਤੁਸੀਂ ਵਿਆਹੇ ਹੋ ਤਾਂ ਤੁਹਾਡਾ ਰਿਸ਼ਤਾ ਗਹਿਰਾ ਅਤੇ ਮਜ਼ਬੂਤ ਹੋਵੇਗਾ।
ਵ੍ਰਿਸ਼ਭ (TAURUS) – ਇਹ ਸੰਭਾਵਨਾਵਾਂ ਹਨ ਕਿ ਤੁਸੀਂ ਸਖਤ ਮਿਹਨਤ ਕਰੋ, ਅਤੇ ਫੇਰ ਵੀ ਇਸ ਦੇ ਨਤੀਜੇ ਉਮੀਦ ਕੀਤੇ ਅਨੁਸਾਰ ਨਾ ਹੋਣ। ਤੁਸੀਂ ਦੁਪਹਿਰ ਵਿੱਚ ਯਾਤਰਾ ਕਰਨ ਬਾਰੇ ਉਤਸ਼ਾਹਹੀਣ ਮਹਿਸੂਸ ਕਰ ਸਕਦੇ ਹੋ। ਅੱਜ ਦੀ ਸ਼ਾਮ ਆਰਾਮ ਅਤੇ ਗਹਿਰੀਆਂ ਚਰਚਾਵਾਂ ਭਰੀ ਬੀਤ ਸਕਦੀ ਹੈ।
ਮਿਥੁਨ (GEMINI) – ਇਹ ਤੁਹਾਡੇ ਪਰਿਵਾਰ ਵਿੱਚ ਜਸ਼ਨ ਮਨਾਉਣ ਦਾ ਸਮਾਂ ਹੈ। ਹਾਲਾਂਕਿ, ਜਦੋਂ ਤੁਹਾਡਾ ਪਰਿਵਾਰ ਜਸ਼ਨ ਮਨਾ ਰਿਹਾ ਹੈ ਤੁਸੀਂ ਇੱਕ ਵਪਾਰਕ ਸੌਦਾ ਕਰਨ ਵਿੱਚ ਵਿਅਸਤ ਹੋਵੋਗੇ। ਤੁਹਾਨੂੰ ਦਿਨ ਦੇ ਆਖਿਰੀ ਭਾਗ ਵਿੱਚ ਵਪਾਰਕ ਯਾਤਰਾ ‘ਤੇ ਵੀ ਜਾਣਾ ਪੈ ਸਕਦਾ ਹੈ। ਤੁਸੀਂ ਨਿੱਜੀ ਪ੍ਰਾਪਤੀ ਦਾ ਜਸ਼ਨ ਮਨਾਉਣ ਦੀ ਬਜਾਏ ਪੇਸ਼ੇਵਰ ਸਫਲਤਾ ਹਾਸਿਲ ਕਰਨ ਵੱਲ ਸਮਾਂ ਦਿਓਗੇ।
ਕਰਕ (CANCER) – ਕੰਮ ਦੇ ਬੋਝ ਅਤੇ ਦੂਸਰਿਆਂ ਦੇ ਕੰਮ ਦੇ ਭਾਰ ਦੀ ਦਿਸ਼ਾ ਬਦਲੋ। ਫੇਰ ਵੀ ਤੁਸੀਂ ਵਧੀਆ ਕਰੋਗੇ। ਵਪਾਰ ਵਿੱਚ, ਵਿਰੋਧੀ ਆਪਣੀਆਂ ਚਾਲਾਂ ਵਿੱਚ ਅਸਫਲ ਹੋਣਗੇ। ਇਸ ਚਰਨ ਦਾ ਪੂਰਾ ਲਾਭ ਚੁੱਕੋ।
ਸਿੰਘ (LEO) – ਅੱਜ ਤੁਹਾਨੂੰ ਜ਼ਿਆਦਾ ਭਾਵੁਕ ਨਾ ਹੋਣ ਦੀ ਸਲਾਹ ਦਿੱਤੀ ਜਾਂਦੀ ਹੈ। ਜ਼ਿੰਦਗੀ ਵੱਲ ਤੁਹਾਡਾ ਰਵਈਆ ਬਦਲਣ ਦੀ ਤੁਹਾਡੀ ਇੱਛਾ ਦੇ ਕਾਰਨ ਅੱਜ ਤੁਸੀਂ ਜ਼ਿੰਦਗੀ ਦੇ ਸਾਰੇ ਖੇਤਰਾਂ ਵਿੱਚ ਵਧੀਆ ਕਰ ਪਾਓਗੇ। ਅੱਜ ਤੁਹਾਡੇ ਘਰ ਨੂੰ ਦੁਬਾਰਾ ਸਜਾਏ ਜਾਣ ਜਾਂ ਮੁਰੰਮਤ ਕੀਤੇ ਜਾਣ ਦੀ ਸੰਭਾਵਨਾ ਹੈ। ਸਮੁੱਚੇ ਤੌਰ ਤੇ, ਇੱਕ ਪ੍ਰਗਤੀਸ਼ੀਲ ਦਿਨ ਤੁਹਾਡੀ ਉਡੀਕ ਕਰ ਰਿਹਾ ਹੈ।
ਕੰਨਿਆ (VIRGO) – ਅੱਜ ਤੁਹਾਡੀ ਨਵੀਂ ਪਦਵੀ ਤੁਹਾਡਾ ਦਿਲ ਤੋੜ ਸਕਦੀ ਹੈ। ਤੁਹਾਡੇ ਖਰਚੇ ਤੁਹਾਡੇ ਵੱਲੋਂ ਕੀਤੀ ਗਈ ਬੱਚਤ ਤੋਂ ਵੱਧ ਜਾਣਗੇ। ਤੁਸੀਂ ਵਿਆਹ ਦੇ ਬੰਧਨ ਵਿੱਚ ਬੱਝੇ ਜਾਣ ਦੀ ਉਮੀਦ ਕਰ ਸਕਦੇ ਹੋ। ਖੁਸ਼ੀ ਭਰਿਆ ਜੀਵਨ ਬਿਤਾਉਣ ਲਈ ਤੁਹਾਨੂੰ ਆਪਣੇ ਜੀਵਨ ਸਾਥੀ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਤੁਲਾ (LIBRA) – ਤੁਹਾਡੇ ਦੁਆਰਾ ਪਹਿਨੇ ਕੱਪੜੇ ਤੁਹਾਡੀ ਸਖਸ਼ੀਅਤ ਅਤੇ ਸੁੰਦਰਤਾ ਵਿੱਚ ਚਾਰ ਚੰਨ ਲਗਾਉਣਗੇ। ਲੋਕ ਤੁਹਾਡੀ ਸੁੰਦਰਤਾ ਤੋਂ ਪ੍ਰਭਾਵਿਤ ਹੋਣਗੇ। ਸ਼ਾਮ ਵਿੱਚ ਇੱਕ ਸਮਾਜਿਕ ਸਮਾਗਮ ਤੁਹਾਨੂੰ ਕਿਸੇ ਦੇ ਨਜ਼ਦੀਕ ਲੈ ਆਵੇਗਾ, ਅਤੇ ਰੋਮਾਂਸ ਭਰਿਆ ਮਾਹੌਲ ਬਣੇਗਾ।
ਵ੍ਰਿਸ਼ਚਿਕ (SCORPIO) – ਕਾਹਲੀ ਕਰਨ ਨਾਲ ਕੰਮ ਖਰਾਬ ਹੁੰਦਾ ਹੈ। ਕੋਈ ਫੈਸਲਾ ਲੈਣ ਤੋਂ ਪਹਿਲਾਂ ਦੋ ਵਾਰੀ ਸੋਚਣਾ ਜ਼ਰੂਰੀ ਹੈ ਨਹੀਂ ਤਾਂ ਤੁਹਾਡੀਆਂ ਯੋਜਨਾਵਾਂ ਅਸਫਲ ਹੋ ਸਕਦੀਆਂ ਹਨ। ਦਿਨ ਵਧੀਆ ਨਹੀਂ ਲੱਗ ਰਿਹਾ ਹੈ ਕਿਉਂਕਿ ਤੁਹਾਡੀਆਂ ਕੋਸ਼ਿਸ਼ਾਂ ਵਿਅਰਥ ਜਾ ਸਕਦੀਆਂ ਹਨ। ਵਪਾਰਕ ਯਾਤਰਾ ਹੋਵੇਗੀ। ਸ਼ਾਮ ਵਿੱਚ ਆਪਣੇ ਪਿਆਰੇ ਨੂੰ ਖਾਸ ਮਹਿਸੂਸ ਕਰਵਾਓ।
ਧਨੁ (SAGITTARIUS) – ਸ਼ਾਂਤ ਅਤੇ ਚੁੱਪ ਹੁੰਦੇ ਹੋਏ, ਅੱਜ ਤੁਸੀਂ ਆਤਮਵਿਸ਼ਲੇਸ਼ਣ ਦੇ ਮੂਡ ਵਿੱਚ ਹੋ। ਤੁਸੀਂ ਆਪਣੀਆਂ ਭਾਵਨਾਵਾਂ ਪ੍ਰਕਟ ਕਰੋਗੇ ਅਤੇ ਆਪਣੇ ਪਰਿਵਾਰ ਦੇ ਜੀਆਂ ਦੇ ਸਾਹਮਣੇ ਭਾਵੁਕ ਵਿਅਕਤੀ ਦੇ ਤੌਰ ਤੇ ਉਭਰ ਕੇ ਆਓਂਗੇ। ਦੁਪਹਿਰ ਮੁਲਾਕਾਤਾਂ ਨਾਲ ਭਰੀ ਹੋਈ ਹੈ ਜੋ ਵਪਾਰ ਜਾਂ ਮਜ਼ੇ ਅਤੇ ਮਨੋਰੰਜਨ ਦੀਆਂ ਗਤੀਵਿਧੀਆਂ ਲਈ ਹੋ ਸਕਦੀਆਂ ਹਨ। ਹਾਲਾਂਕਿ, ਸ਼ਾਮ ਸਮੇਂ ਤੁਸੀਂ ਖੁਦ ਦਾ ਸ਼ਿੰਗਾਰ ਕਰਨ ਲਈ ਪੈਸੇ ਖਰਚ ਕਰ ਸਕਦੇ ਹੋ।
ਮਕਰ (CAPRICORN) – ਅੱਜ ਤੁਸੀਂ ਦੋ ਜਾਂ ਜ਼ਿਆਦਾ ਕੰਮਾਂ ਨੂੰ ਸੰਭਾਲੋਂਗੇ। ਇੱਕ ਪਾਸੇ ਤੁਸੀਂ ਆਪਣੇ ਟੀਚਿਆਂ ਨੂੰ ਪੂਰਾ ਕਰਨ ਲਈ ਸਖਤ ਮਿਹਨਤ ਕਰੋਗੇ, ਜਦਕਿ ਦੂਜੇ ਪਾਸੇ, ਤੁਸੀਂ ਆਪਣੇ ਸ਼ੌਂਕਾਂ ਲਈ ਕੁਝ ਸਮਾਂ ਕੱਢੋਗੇ। ਤੁਹਾਡਾ ਬੌਸ ਅਤੇ ਟੀਮ-ਮੈਂਬਰ ਤੁਹਾਡੀਆਂ ਤਰੀਫਾਂ ਕਰਨਗੇ। ਹਾਲਾਂਕਿ, ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਹੈ। ਉਹਨਾਂ ਦੇ ਸ਼ਬਦਾਂ ਨੂੰ ਸੱਚ ਨਾ ਮੰਨੋ, ਕਿਉਂਕਿ ਹੋ ਸਕਦਾ ਹੈ ਕਿ ਤੁਸੀਂ ਉਹਨਾਂ ਦੀਆਂ ਗੱਲਾਂ ਪਿੱਛੇ ਛਿਪੇ ਮਤਲਬ ਨੂੰ ਸਮਝ ਨਾ ਪਾਓ। ਇਹ ਵਿਦਿਆਰਥੀਆਂ ਲਈ ਵਧੀਆ ਦਿਨ ਹੈ।
ਕੁੰਭ (AQUARIUS) – ਅੱਜ ਤੁਹਾਨੂੰ ਪਾਰਟੀ ਕਰਨ ਲਈ ਛੋਟੇ ਤੋਂ ਛੋਟਾ ਕਾਰਨ ਚਾਹੀਦਾ ਹੋਵੇਗਾ! ਚੰਗੀ ਖਬਰ ਉਤਸ਼ਾਹ ਵਧਾਏਗੀ। ਦਿਨ ਦੀ ਸ਼ੁਰੂਆਤ ਸਕਾਰਾਤਮਕ ਪਲ ਤੋਂ ਹੋਵੇਗੀ, ਅਤੇ ਇਹ ਪੂਰਾ ਦਿਨ ਜਾਰੀ ਰਹੇਗਾ। ਤੁਸੀਂ ਨਵੇਂ ਲੋਕਾਂ ਨੂੰ ਮਿਲੋਗੇ ਅਤੇ ਜੀਵਨ ਭਰ ਸਾਥ ਦੇਣ ਵਾਲੇ ਦੋਸਤ ਬਣਾਓਗੇ। ਸ਼ਾਮ ਆਪਣੇ ਪਿਆਰਿਆਂ ਨਾਲ ਬਿਤਾਓ ਅਤੇ ਇਸ ਉੱਤਮ ਦਿਨ ਦਾ ਉੱਤਮ ਅੰਤ ਕਰੋ।
ਮੀਨ (PISCES) – ਸਿੰਗਲ ਲੋਕਾਂ ਲਈ ਅੱਜ ਬੰਧਨ ਵਿੱਚ ਬੱਝੇ ਜਾਣ ਲਈ ਵਧੀਆ ਦਿਨ ਹੈ। ਵਿਆਹ ਜਾਂ ਪਿਆਰ ਦੇ ਬੰਧਨ ਵਿੱਚ ਬੱਝੇ ਲੋਕਾਂ ਲਈ, ਇੱਕ ਰੋਮਾਂਟਿਕ ਦਿਨ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ ਜੋ ਤੁਹਾਨੂੰ ਤੁਹਾਡੇ ਸਾਥੀ ਦੇ ਨੇੜੇ ਲੈ ਆਵੇਗਾ। ਵਪਾਰ ਵਿੱਚ ਨਵੀਆਂ ਸਾਂਝੇਦਾਰੀਆਂ ਦੀ ਵੀ ਸੰਭਾਵਨਾ ਹੈ। ਇਹ ਨਵੇਂ ਰਿਸ਼ਤੇ ਬਣਾਉਣ ਜਾਂ ਪੁਰਾਣਿਆਂ ਨੂੰ ਸੁਧਾਰਨ ਲਈ ਵਧੀਆ ਦਿਨ ਹੈ।