ਅਸੀਂ ਤੁਹਾਡੇ ਲਈ ਨਵੀਂ ਖਬਰ ਲੈਕੇ ਆਏ ਹਾਂ ਜਿਸ ਨੂੰ ਪੜਕੇ ਤੁਹਾਡੀ ਜਾਣਕਾਰੀ ਵਿੱਚ ਵਾਧਾ ਹੋਵੇਗਾ
ਕਦੇ ਕਦੇ ਮਸਤ ਹੋਕੇ ਹੱਸ ਲਿਆ ਕਰੋ ਸਿਹਤ ਲਈ ਚੰਗਾਂ ਹੁੰਦਾਂ ਹੈ
ਨਜ਼ਦੀਕੀ ਪਿੰਡ ਡਡਹੇੜੀ ਵਿਖੇ ਇਕ ਵੇਸਵਾਖਾਨੇ ਵਿਚ ਸਰੀਰਕ ਸੰਬੰਧ ਬਣਾਉਣ ਗਏ ਬਜ਼ੁਰਗ ਦੀ ਮੌਤ ਹੋ ਗਈ। ਦਰਅਸਲ ਸਰੀਰਕ ਸੰਬੰਧ ਬਣਾਉਂਦੇ ਸਮੇਂ ਬਜ਼ੁਰਗ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਣ ਉਸ ਮੌਤ ਹੋ ਗਈ। ਮੌਤ ਤੋਂ ਬਾਅਦ ਉਸ ਦੀ ਲਾਸ਼ ਨੂੰ ਤੁਰੰਤ ਬਾਹਰ ਸੁੱਟ ਦਿੱਤਾ ਗਿਆ। ਸੂਚਨਾ ਮਿਲਣ ’ਤੇ ਖੰਨਾ ਪੁਲਸ ਮੌਕੇ ’ਤੇ ਪਹੁੰਚ ਅਤੇ ਲਾਸ਼ ਦਾ ਸਿਵਲ ਹਸਪਤਾਲ ਖੰਨਾ ਤੋਂ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤੀ। ਪੁਲਸ ਵੱਲੋਂ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਤਾਂ ਕਿ ਰਿਪੋਰਟ ਅਨੁਸਾਰ ਕਾਰਵਾਈ ਕੀਤੀ ਜਾ ਸਕੇ।
ਜ਼ਿਕਰਯੋਗ ਹੈ ਕਿ ਬਜ਼ੁਰਗ ਦੀ ਮੌਤ ਜਿਸ ਥਾਂ ’ਤੇ ਹੋਈ ਹੈ, ਉਹ ਇਲਾਕਾ ਪਿੰਡ ਡਡਹੇੜੀ ਥਾਣਾ ਮੰਡੀ ਗੋਬਿੰਦਗੜ੍ਹ ਵਿਚ ਪੈਂਦਾ ਹੈ ਪਰ ਮੌਤ ਤੋਂ ਬਾਅਦ ਲਾਸ਼ ਨੂੰ ਕਥਿਤ ਤੌਰ ’ਤੇ ਜਿਸ ਖੇਤ ਵਿਚ ਸੁੱਟਿਆ ਗਿਆ, ਉਹ ਇਲਾਕਾ ਥਾਣਾ ਸਦਰ ਖੰਨਾ ਜ਼ਿਲ੍ਹਾ ਲੁਧਿਆਣਾ ਦੇ ਅਧੀਨ ਆਉਂਦਾ ਹੈ, ਜਿਸ ਕਾਰਨ ਮਾਮਲੇ ਦੀ ਜਾਂਚ ਥਾਣਾ ਸਦਰ ਖੰਨਾ ਦੀ ਪੁਲਸ ਵੱਲੋਂ ਕੀਤੀ ਜਾ ਰਹੀ ਹੈ।