ਭਗਵੰਤ ਮਾਨ ਦੇ ਵੱਡੇ ਸਾਥੀ ਸਹਾਇਕ ਨੇ ਦਿੱਤਾ ਅਸਤੀਫਾ ਮਜ਼ਚੀ ਤਰਥੱਲੀ ਕੀ ਬਣੂੰ ਹੁਣ ਕਹਿਣ ਲੱਗੇ ਸਾਰੇ ਲੋਕ

news
Spread the love

ਭਗਵੰਤ ਮਾਨ ਦੇ ਓ. ਐਸ. ਡੀ. ਮਨਜੀਤ ਸਿੰਘ ਸਿੱਧੂ ਵਲੋਂ ਅਸਤੀਫ਼ਾ

ਸੂਤਰਾਂ ਦੇ ਹਵਾਲੇ ਨਾਲ ਪਤਾ ਲੱਗਾ ਹੈ ਕਿ ਬੀਤੇ ਕੁਝ ਦਿਨਾਂ ਤੋਂ ਪਾਰਟੀ ਦੇ ਅੰਦਰਲੇ ਹਾਲਾਤ ਨੂੰ ਦੇਖਦੇ ਹੋਏ ਅਤੇ ਆਪਸੀ ਤਕਰਾਰ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐਸ.ਡੀ. ਮਨਜੀਤ ਸਿੰਘ ਸਿੱਧੂ ਨੇ ਦੇਰ ਸ਼ਾਮ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ, ਜਿਸ ਨੂੰ ਲੈ ਕੇ ਅਜੇ ਕੋਈ ਸਥਿਤੀ ਸਪਸ਼ਟ ਤਾਂ ਨਹੀਂ ਹੋ ਸਕੀ ਪਰ ਸਿਆਸੀ ਗਲਿਆਰਿਆਂ ‘ਚ ਇਸ ਦੀ ਪੂਰੀ ਚਰਚਾ ਹੈ | ਮੁੱਖ ਮੰਤਰੀ ਦੇ ਨਜ਼ਦੀਕੀ ਮਨਜੀਤ ਸਿੰਘ ਸਿੱਧੂ ਦੇ ਅਸਤੀਫ਼ੇ ਦਾ ਕੀ ਕਾਰਨ ਹੋ ਸਕਦਾ ਹੈ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ |

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਗਵੰਤ ਮਾਨ ਦੇ ਅਤਿ ਨਜ਼ਦੀਕੀ ਵਿਅਕਤੀਆਂ ਵਿਚੋਂ ਇਕ ਅਤੇ ਪੁਰਾਣੇ ਦੋਸਤ ਵਜੋਂ ਜਾਣੇ ਜਾਂਦੇ ਮਨਜੀਤ ਸਿੰਘ ਸਿੱਧੂ ਨੂੰ ਭਗਵੰਤ ਮਾਨ ਨੇ ਓ.ਐਸ.ਡੀ. (ਲੋਕ ਸੰਪਰਕ) ਦੇ ਅਹੁਦੇ ‘ਤੇ ਨਿਯੁਕਤ ਕੀਤਾ ਸੀ ਪਰ ਉਨ੍ਹਾਂ ਵਲੋਂ ਦੇਰ ਸ਼ਾਮ ਅਸਤੀਫ਼ਾ ਦੇ ਦਿੱਤਾ ਗਿਆ | ਮਨਜੀਤ ਸਿੰਘ ਸਿੱਧੂ ਨੇ ਭਗਵੰਤ ਮਾਨ ਨੂੰ ਸਿਆਸਤ ਵਿਚ ਪੱਕੀ ਪੈਰੀਂ ਖੜ੍ਹਾ ਕਰਨ ਲਈ ਆਪਣੇ ਪੇਸ਼ੇ ਪੱਤਰਕਾਰੀ ਨੰੂ ਵੀ ਛੱਡ ਦਿੱਤਾ ਸੀ ਪਰ ਬੀਤੇ ਦਿਨਾਂ ਤੋਂ ਉਹ ਮੁੱਖ ਮੰਤਰੀ ਮਾਨ ਨਾਲ ਨਾਰਾਜ਼ ਚੱਲ ਰਿਹਾ ਸੀ ਜਿਸ ਦੇ ਚੱਲਦਿਆਂ ਉਨ੍ਹਾਂ ਅੱਜ ਅਸਤੀਫ਼ਾ ਦੇ ਦਿੱਤਾ |

ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਮੁੱਖ ਮੰਤਰੀ ਆਪਣੇ ਨਿੱਜੀ ਦੋਸਤ ਵਜੋਂ ਜਾਣੇ ਜਾਂਦੇ ਮਨਜੀਤ ਸਿੰਘ ਸਿੱਧੂ ਦਾ ਅਸਤੀਫ਼ਾ ਪ੍ਰਵਾਨ ਕਰਦੇ ਹਨ ਜਾਂ ਨਹੀਂ |

Leave a Reply