ਪੇਕਿਆਂ ਵੱਲੋਂ ਧੀ ਨੂੰ ਮਿਲੀ ਜਾਇਦਾਦ ‘ਤੇ ਜਵਾਈ ਦਾ ਕਿੰਨਾ ਹੱਕ? ਹਾਈਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ

Categoriesnews

ਔਰਤਾਂ ਦੇ ਜਾਇਦਾਦ ਦੇ ਹੱਕਾਂ ਨੂੰ ਲੈ ਕੇ ਆਂਧਰਾ ਪ੍ਰਦੇਸ਼ ਹਾਈ ਕੋਰਟ ਨੇ ਇੱਕ ਇਤਿਹਾਸਕ ਅਤੇ ਬੇਹੱਦ ਅਹਿਮ ਫੈਸਲਾ ਸੁਣਾਇਆ ਹੈ। ਪਤਨੀ ਦੇ ਪੇਕੇ ਪਰਿਵਾਰ ਵਲੋਂ ਦਿੱਤੀ ਜਾਣ ਵਾਲੀ ਜਾਇਦਾਦ ‘ਤੇ ਉਸ ਦੇ ਪਤੀ ਦਾ ਕੋਈ ਅਧਿਕਾਰ ਹੈ ਜਾਂ ਨਹੀਂ, ਇਸ ‘ਤੇ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਜੇਕਰ ਕਿਸੇ ਹਿੰਦੂ ਔਰਤ ਨੂੰ ਉਸ ਦੇ ਮਾਪਿਆਂ (ਮਾਇਕੇ) ਵੱਲੋਂ ਜਾਇਦਾਦ ਵਿਰਾਸਤ ਵਿੱਚ ਮਿਲੀ ਹੈ, ਤਾਂ ਉਸ ‘ਤੇ ਉਸ ਦੇ ਪਤੀ ਜਾਂ ਸਹੁਰੇ ਪੱਖ ਦਾ ਕੋਈ ਅਧਿਕਾਰ ਨਹੀਂ ਹੋਵੇਗਾ।

ਬਿਨਾਂ ਵਸੀਅਤ ਅਤੇ ਬਿਨਾਂ ਸੰਤਾਨ ਮੌਤ ਹੋਣ ‘ਤੇ ਬਦਲ ਜਾਣਗੇ ਨਿਯਮ
ਜਸਟਿਸ ਤਰਲਾਡਾ ਰਾਜਸ਼ੇਖਰ ਰਾਓ ਨੇ ਹਿੰਦੂ ਉੱਤਰਾਧਿਕਾਰੀ ਐਕਟ, 1956 ਦੀ ਧਾਰਾ 15(2)(ਏ) ਦਾ ਹਵਾਲਾ ਦਿੰਦੇ ਹੋਏ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਔਰਤ ਨੂੰ ਆਪਣੇ ਮਾਤਾ-ਪਿਤਾ ਤੋਂ ਜਾਇਦਾਦ ਮਿਲਦੀ ਹੈ ਅਤੇ ਬਿਨਾ ਵਸੀਅਤ ਕੀਤੇ ਔਰਤ ਦੀ ਮੌਤ ਹੁੰਦੀ ਹੈ ਤਾਂ ਉਸ ਜਾਇਦਾਦ ‘ਤੇ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ ਦਾ ਕੋਈ ਅਧਿਕਾਰ ਨਹੀਂ ਹੈ। ਜੇਕਰ ਔਰਤ ਦੀ ਕੋਈ ਸੰਤਾਨ (ਬੱਚਾ) ਨਹੀਂ ਹੈ ਤਾਂ ਅਜਿਹੀ ਸਥਿਤੀ ਵਿੱਚ ਜਾਇਦਾਦ ਪਤੀ ਨੂੰ ਮਿਲਣ ਦੀ ਬਜਾਏ ਵਾਪਸ ਔਰਤ ਦੇ ਪਿਤਾ ਦੇ ਵਾਰਸਾਂ ਕੋਲ ਚਲੀ ਜਾਵੇਗੀ।

ਕੀ ਸੀ ਪੂਰਾ ਮਾਮਲਾ?
ਇਹ ਵਿਵਾਦ ਇੱਕ ਪ੍ਰਾਪਰਟੀ ਕੇਸ ਤੋਂ ਸ਼ੁਰੂ ਹੋਇਆ ਸੀ। ਸਾਲ 2002 ਵਿੱਚ ਇੱਕ ਦਾਦੀ ਨੇ ਆਪਣੀ ਜਾਇਦਾਦ ਆਪਣੀ ਪੋਤੀ ਨੂੰ ਤੋਹਫ਼ੇ ਵਜੋਂ ਦਿੱਤੀ ਸੀ। ਸਾਲ 2005 ਵਿੱਚ ਉਸ ਪੋਤੀ ਦੀ ਮੌਤ ਹੋ ਗਈ, ਜਿਸ ਦੀ ਕੋਈ ਸੰਤਾਨ ਨਹੀਂ ਸੀ। ਇਸ ਤੋਂ ਬਾਅਦ ਦਾਦੀ ਨੇ ਉਹ ਜਾਇਦਾਦ ਆਪਣੀ ਦੂਜੀ ਪੋਤੀ ਦੇ ਨਾਂ ਕਰ ਦਿੱਤੀ। ਪਹਿਲੀ ਪੋਤੀ ਦੇ ਪਤੀ ਨੇ ਇਸ ਦਾ ਵਿਰੋਧ ਕੀਤਾ ਅਤੇ ਜਾਇਦਾਦ ‘ਤੇ ਆਪਣਾ ਹੱਕ ਜਤਾਇਆ। ਮਾਮਲਾ ਅਦਾਲਤ ਵਿੱਚ ਪਹੁੰਚਿਆ, ਜਿੱਥੇ ਹਾਈ ਕੋਰਟ ਨੇ ਪਤੀ ਦੇ ਦਾਅਵੇ ਨੂੰ ਰੱਦ ਕਰਦਿਆਂ ਜਾਇਦਾਦ ਮਾਇਕੇ ਵਾਲਿਆਂ (ਦੂਜੀ ਪੋਤੀ) ਨੂੰ ਸੌਂਪਣ ਦਾ ਹੁਕਮ ਦਿੱਤਾ। ਆਮ ਤੌਰ ‘ਤੇ ਇਹ ਮੰਨਿਆ ਜਾਂਦਾ ਹੈ ਕਿ ਪਤਨੀ ਦੇ ਨਾਂ ‘ਤੇ ਮੌਜੂਦ ਹਰ ਜਾਇਦਾਦ ‘ਤੇ ਉਸ ਦੀ ਮੌਤ ਤੋਂ ਬਾਅਦ ਪਤੀ ਦਾ ਕੁਦਰਤੀ ਹੱਕ ਹੁੰਦਾ ਹੈ। ਪਰ ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਜਾਇਦਾਦ ਦਾ ਸਰੋਤ ‘ਮਾਇਕਾ’ (ਪੇਕੇ) ਹੈ ਅਤੇ ਔਰਤ ਨਿਸੰਤਾਨ ਹੈ, ਤਾਂ ਕਾਨੂੰਨ ਸਹੁਰੇ ਪੱਖ ਦੀ ਬਜਾਏ ਪੇਕੇ ਪੱਖ ਨੂੰ ਪਹਿਲ ਦਿੰਦਾ ਹੈ।

About the author

Leave a Reply