ਪੰਜਾਬ ‘ਚ ਤਾਪਮਾਨ ਲਗਾਤਾਰ ਵਧ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਗਰਮੀ ਦਾ ਅਹਿਸਾਸ ਹੋਣ ਲੱਗਾ ਹੈ। ਹਾਲਾਂਕਿ ਅਜੇ ਫਰਵਰੀ ਦਾ ਮਹੀਨਾ ਹੀ ਹੈ, ਪਰ ਮੌਸਮ ਵਿੱਚ ਆ ਰਹੀ ਇਹ ਤਬਦੀਲੀ ਸੰਕੇਤ ਦੇ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਗਰਮੀ ਹੋਰ ਵਧੇਗੀ। ਮੌਜੂਦਾ ਸਮੇਂ ਵਿੱਚ ਮੌਸਮ ਪੂਰੀ ਤਰ੍ਹਾਂ ਖੁਸ਼ਕ ਬਣਿਆ ਹੋਇਆ ਹੈ, ਹਾਲਾਂਕਿ ਕਈ ਇਲਾਕਿਆਂ ‘ਚ ਅਜੇ ਵੀ ਧੁੰਦ ਪੈ ਰਹੀ ਹੈ, ਜਿਸ ਨਾਲ ਖੇਤੀਬਾੜੀ ਅਤੇ ਆਮ ਜਨਜੀਵਨ ‘ਤੇ ਅਸਰ ਪੈਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ 28 ਫਰਵਰੀ ਤੱਕ ਦੀ ਤਾਜ਼ਾ ਅਪਡੇਟ ਦਿੱਤੀ ਹੈ। ਜਿਸ ਵਿਚ ਮੌਸਮ ਨੂੰ ਲੈ ਕੇ ਕੋਈ ਵੀ ਅਲਰਟ ਜਾਰੀ ਨਹੀਂ ਹੈ। ਇੰਨਾ ਹੀ ਨਹੀਂ, ਇਸ ਪੂਰੇ ਹਫ਼ਤੇ ਪੰਜਾਬ ਦਾ ਮੌਮਸ ਸਾਫ਼ ਰਹੇਗਾ। ਪੰਜਾਬ ‘ਚ ਸਵੇਰ ਤੇ ਸ਼ਾਮ ਦੀ ਹਲਕੀ ਠੰਡ ਮਹਿਸੂਸ ਕੀਤੀ ਜਾ ਰਹੀ ਹੈ, ਜਦਕਿ ਦਿਨ ਸਮੇਂ ਹਲਕੀ ਗਰਮੀ ਦਾ ਅਹਿਸਾਸ ਹੋ ਰਿਹਾ ਹੈ।