news punjabi https://newspbi.xyz news and books Tue, 24 Feb 2026 16:42:25 +0000 en-US hourly 1 https://wordpress.org/?v=6.9.1 ਜਲੰਧਰ ‘ਚ ਵਿਆਹੁਤਾ ਨੇ ਕੀਤੀ ਖੁਦਕੁਸ਼ੀ, ਪੇਕੇ ਪਰਿਵਾਰ ਨੇ ਪਤੀ ‘ਤੇ ਲਗਾਏ ਇਲਜ਼ਾਮ https://newspbi.xyz/2026/02/24/%e0%a8%9c%e0%a8%b2%e0%a9%b0%e0%a8%a7%e0%a8%b0-%e0%a8%9a-%e0%a8%b5%e0%a8%bf%e0%a8%86%e0%a8%b9%e0%a9%81%e0%a8%a4%e0%a8%be-%e0%a8%a8%e0%a9%87-%e0%a8%95%e0%a9%80%e0%a8%a4%e0%a9%80-%e0%a8%96%e0%a9%81/ https://newspbi.xyz/2026/02/24/%e0%a8%9c%e0%a8%b2%e0%a9%b0%e0%a8%a7%e0%a8%b0-%e0%a8%9a-%e0%a8%b5%e0%a8%bf%e0%a8%86%e0%a8%b9%e0%a9%81%e0%a8%a4%e0%a8%be-%e0%a8%a8%e0%a9%87-%e0%a8%95%e0%a9%80%e0%a8%a4%e0%a9%80-%e0%a8%96%e0%a9%81/#respond Tue, 24 Feb 2026 16:41:45 +0000 https://newspbi.xyz/?p=36 ਕਿਸ਼ਨਪੁਰਾ ਦੇ ਨਜ਼ਦੀਕੀ ਇਲਾਕੇ ਪ੍ਰਿਥਵੀ ਨਗਰ ‘ਚ ਅੱਜ ਦੁਪਹਿਰ ਇੱਕ ਦੁਖਦਾਈ ਘਟਨਾ ਵਾਪਰੀ, ਜਿੱਥੇ 32 ਸਾਲਾ ਮਹਿਲਾ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਮਹਿਲਾ ਦੀ ਪਛਾਣ ਮਨਪ੍ਰੀਤ ਕੌਰ ਉਰਫ ਪ੍ਰੀਤੀ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਰਾਮਾ ਮੰਡੀ ਦੇ ਏ.ਐਸ.ਆਈ. ਮਨਜਿੰਦਰ ਸਿੰਘ ਨੇ ਮਹਿਲਾ ਪੁਲਸ ਦੀ ਮਦਦ ਨਾਲ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਪੱਖੇ ਨਾਲੋਂ ਉਤਾਰਿਆ ਅਤੇ ਅਗਲੇਰੀ ਜਾਂਚ ਸ਼ੁਰੂ ਕੀਤੀ।

ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਪ੍ਰੀਤੀ ਦੀ ਮੌਤ ਲਈ ਉਸ ਦੇ ਪਤੀ ਪ੍ਰਦੀਪ ਸਿੰਘ ਹੈਪੀ ਪੁੱਤਰ ਗੁਰਨਾਮ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪੁਲਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਪਤੀ ਨੂੰ ਕਾਬੂ ਕਰ ਲਿਆ ਹੈ ਅਤੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ। ਮੁਲਜ਼ਮ ਹੈਪੀ ਇੱਕ ਫੈਕਟਰੀ ਵਿੱਚ ਕੰਮ ਕਰਦਾ ਹੈ। ਇਹ ਹਾਦਸਾ ਪਰਿਵਾਰ ਲਈ ਬੇਹੱਦ ਦੁਖਦਾਈ ਹੈ ਕਿਉਂਕਿ ਮ੍ਰਿਤਕਾ ਆਪਣੇ ਪਿੱਛੇ ਇੱਕ 6 ਸਾਲ ਦਾ ਮਾਸੂਮ ਪੁੱਤਰ ਛੱਡ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਕਾਨੂੰਨੀ ਕਾਰਵਾਈ ਮੁਕੰਮਲ ਕਰਨ ਤੋਂ ਬਾਅਦ ਮ੍ਰਿਤਕਾ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਉਸ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।

]]>
https://newspbi.xyz/2026/02/24/%e0%a8%9c%e0%a8%b2%e0%a9%b0%e0%a8%a7%e0%a8%b0-%e0%a8%9a-%e0%a8%b5%e0%a8%bf%e0%a8%86%e0%a8%b9%e0%a9%81%e0%a8%a4%e0%a8%be-%e0%a8%a8%e0%a9%87-%e0%a8%95%e0%a9%80%e0%a8%a4%e0%a9%80-%e0%a8%96%e0%a9%81/feed/ 0
ਡੇਰਾ ਬਿਆਸ ਜਾ ਰਹੇ ਸੇਵਾਦਾਰਾਂ ਦੀ ਕਾਰ ਨਾਲ ਵਾਪਰਿਆ ਵੱਡਾ ਹਾਦਸਾ, ਇਕ ਦੀ ਮੌਤ, 3 ਜ਼ਖਮੀ https://newspbi.xyz/2026/02/24/%e0%a8%a1%e0%a9%87%e0%a8%b0%e0%a8%be-%e0%a8%ac%e0%a8%bf%e0%a8%86%e0%a8%b8-%e0%a8%9c%e0%a8%be-%e0%a8%b0%e0%a8%b9%e0%a9%87-%e0%a8%b8%e0%a9%87%e0%a8%b5%e0%a8%be%e0%a8%a6%e0%a8%be%e0%a8%b0%e0%a8%be/ https://newspbi.xyz/2026/02/24/%e0%a8%a1%e0%a9%87%e0%a8%b0%e0%a8%be-%e0%a8%ac%e0%a8%bf%e0%a8%86%e0%a8%b8-%e0%a8%9c%e0%a8%be-%e0%a8%b0%e0%a8%b9%e0%a9%87-%e0%a8%b8%e0%a9%87%e0%a8%b5%e0%a8%be%e0%a8%a6%e0%a8%be%e0%a8%b0%e0%a8%be/#respond Tue, 24 Feb 2026 16:34:11 +0000 https://newspbi.xyz/?p=32 ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ਉਪਰ ਮੌਜੂਦ ਉਸਮਾ ਟੋਲ ਪਲਾਜ਼ਾ ਨਜ਼ਦੀਕ ਬਿਆਸ ਜਾ ਰਹੇ ਸੇਵਾਦਾਰਾਂ ਦੀ ਕਾਰ ਪਸ਼ੂ ਨੂੰ ਬਚਾਉਣ ਦੌਰਾਨ ਡਿਵਾਈਡਰ ਨਾਲ ਟਕਰਾ ਗਈ। ਇਸ ਹਾਦਸੇ ਵਿਚ ਇਕ ਸੇਵਾਦਾਰ ਦੀ ਮੌਤ ਹੋ ਗਈ ਜਦਕਿ ਤਿੰਨ ਜ਼ਖਮੀ ਹੋ ਗਏ। ਇਸ ਹਾਦਸੇ ਸਬੰਧੀ ਮੌਕੇ ’ਤੇ ਪੁੱਜੀ ਥਾਣਾ ਸਰਹਾਲੀ ਦੀ ਪੁਲਸ ਵੱਲੋਂ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਰਾਜ ਕੁਮਾਰ ਬਤਰਾ ਨਿਵਾਸੀ ਅਬੋਹਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਮਹੀਨੇ ਦੀ ਤਰ੍ਹਾਂ ਬਿਆਸ ਡੇਰੇ ਵਿਚ ਅਕਾਊਂਟ ਵਿਭਾਗ ਵਿਚ ਸੇਵਾ ਕਰਨ ਲਈ ਸੇਵਾ ਜਾਂਦੀ ਹੈ, ਜਿਸ ਦੇ ਚੱਲਦਿਆਂ ਸੋਮਵਾਰ ਸਵੇਰੇ ਅਬੋਹਰ ਤੋਂ ਬਰੀਜਾ ਕਾਰ ਵਿਚ ਸਵਾਰ ਹੋ ਕੇ ਚਾਰ ਸੇਵਾਦਾਰ ਬਿਆਸ ਡੇਰੇ ਲਈ ਰਵਾਨਾ ਹੋਏ। ਜਦੋਂ ਉਨ੍ਹਾਂ ਦੀ ਕਾਰ ਨਜ਼ਦੀਕ ਉਸਮਾ ਟੋਲ ਪਲਾਜ਼ਾ ਵਿਖੇ ਪੁੱਜੀ ਤਾਂ ਅਚਾਨਕ ਅਵਾਰਾ ਪਸ਼ੂ ਦੇ ਅੱਗੇ ਆਉਣ ਕਾਰਨ ਕਾਰ ਕੰਟਰੋਲ ਤੋਂ ਬਾਹਰ ਹੋ ਗਈ, ਜੋ ਡਿਵਾਈਡਰ ਨਾਲ ਜਾ ਟਕਰਾਈ। ਇਸ ਭਿਆਨਕ ਹਾਦਸੇ ਵਿਚ ਇਕ ਸੇਵਾਦਾਰ ਦੀ ਮੌਤ ਹੋ ਗਈਆਂ ਜਦਕਿ ਤਿੰਨ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਅਬੋਹਰ ਨਿਵਾਸੀ ਸੁਮਨ ਅਨੇਜਾ ਵਜੋਂ ਹੋਈ ਹੈ ਜਦਕਿ ਜ਼ਖ਼ਮੀਆਂ ਦੀ ਪਹਿਚਾਣ ਪੰਕਜ ਕੁਮਾਰ, ਰਜੇਸ਼ ਜੁਨੇਜਾ ਅਤੇ ਰਾਕੇਸ਼ ਸੇਤੀਆ ਵਾਸੀਆਨ ਅਬੋਹਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਤੁਰੰਤ ਬਾਅਦ ਤਿੰਨਾਂ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਤਰਨਤਾਰਨ ਵਿਖੇ ਲਿਆਂਦਾ ਗਿਆ ਸੀ। ਜਿਸ ਤੋਂ ਬਾਅਦ ਇਨ੍ਹਾਂ ਨੂੰ ਬਿਆਸ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਚੌਂਕੀ ਨੌਸ਼ਹਿਰਾ ਪੰਨੂਆਂ ਦੇ ਇੰਚਾਰਜ ਸਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਸੜਕ ਹਾਦਸੇ ਸਬੰਧੀ ਪੁਲਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈਂਦੇ ਹੋਏ ਪੋਸਟਮਾਰਟਮ ਕਰਵਾਉਣ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਦੇ ਚੱਲਦਿਆਂ ਥਾਣਾ ਸਰਹਾਲੀ ਵਿਖੇ ਪਰਚਾ ਦਰਜ ਕੀਤਾ ਜਾ ਰਿਹਾ ਹੈ।

]]>
https://newspbi.xyz/2026/02/24/%e0%a8%a1%e0%a9%87%e0%a8%b0%e0%a8%be-%e0%a8%ac%e0%a8%bf%e0%a8%86%e0%a8%b8-%e0%a8%9c%e0%a8%be-%e0%a8%b0%e0%a8%b9%e0%a9%87-%e0%a8%b8%e0%a9%87%e0%a8%b5%e0%a8%be%e0%a8%a6%e0%a8%be%e0%a8%b0%e0%a8%be/feed/ 0
ਪੰਜਾਬ ‘ਚ ਆਉਣ ਵਾਲੇ ਦਿਨਾਂ ਦੌਰਾਨ ਕਿਸ ਤਰ੍ਹਾਂ ਦਾ ਰਹੇਗਾ ਮੌਸਮ, ਪੜ੍ਹੋ ਤਾਜ਼ਾ ਅਪਡੇਟ https://newspbi.xyz/2026/02/24/%e0%a8%aa%e0%a9%b0%e0%a8%9c%e0%a8%be%e0%a8%ac-%e0%a8%9a-%e0%a8%86%e0%a8%89%e0%a8%a3-%e0%a8%b5%e0%a8%be%e0%a8%b2%e0%a9%87-%e0%a8%a6%e0%a8%bf%e0%a8%a8%e0%a8%be%e0%a8%82-%e0%a8%a6%e0%a9%8c%e0%a8%b0/ https://newspbi.xyz/2026/02/24/%e0%a8%aa%e0%a9%b0%e0%a8%9c%e0%a8%be%e0%a8%ac-%e0%a8%9a-%e0%a8%86%e0%a8%89%e0%a8%a3-%e0%a8%b5%e0%a8%be%e0%a8%b2%e0%a9%87-%e0%a8%a6%e0%a8%bf%e0%a8%a8%e0%a8%be%e0%a8%82-%e0%a8%a6%e0%a9%8c%e0%a8%b0/#respond Tue, 24 Feb 2026 16:23:06 +0000 https://newspbi.xyz/?p=25 ਪੰਜਾਬ ‘ਚ ਤਾਪਮਾਨ ਲਗਾਤਾਰ ਵਧ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਗਰਮੀ ਦਾ ਅਹਿਸਾਸ ਹੋਣ ਲੱਗਾ ਹੈ। ਹਾਲਾਂਕਿ ਅਜੇ ਫਰਵਰੀ ਦਾ ਮਹੀਨਾ ਹੀ ਹੈ, ਪਰ ਮੌਸਮ ਵਿੱਚ ਆ ਰਹੀ ਇਹ ਤਬਦੀਲੀ ਸੰਕੇਤ ਦੇ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਗਰਮੀ ਹੋਰ ਵਧੇਗੀ। ਮੌਜੂਦਾ ਸਮੇਂ ਵਿੱਚ ਮੌਸਮ ਪੂਰੀ ਤਰ੍ਹਾਂ ਖੁਸ਼ਕ ਬਣਿਆ ਹੋਇਆ ਹੈ, ਹਾਲਾਂਕਿ ਕਈ ਇਲਾਕਿਆਂ ‘ਚ ਅਜੇ ਵੀ ਧੁੰਦ ਪੈ ਰਹੀ ਹੈ, ਜਿਸ ਨਾਲ ਖੇਤੀਬਾੜੀ ਅਤੇ ਆਮ ਜਨਜੀਵਨ ‘ਤੇ ਅਸਰ ਪੈਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ 28 ਫਰਵਰੀ ਤੱਕ ਦੀ ਤਾਜ਼ਾ ਅਪਡੇਟ ਦਿੱਤੀ ਹੈ। ਜਿਸ ਵਿਚ ਮੌਸਮ ਨੂੰ ਲੈ ਕੇ ਕੋਈ ਵੀ ਅਲਰਟ ਜਾਰੀ ਨਹੀਂ ਹੈ। ਇੰਨਾ ਹੀ ਨਹੀਂ, ਇਸ ਪੂਰੇ ਹਫ਼ਤੇ ਪੰਜਾਬ ਦਾ ਮੌਮਸ ਸਾਫ਼ ਰਹੇਗਾ। ਪੰਜਾਬ ‘ਚ ਸਵੇਰ ਤੇ ਸ਼ਾਮ ਦੀ ਹਲਕੀ ਠੰਡ ਮਹਿਸੂਸ ਕੀਤੀ ਜਾ ਰਹੀ ਹੈ, ਜਦਕਿ ਦਿਨ ਸਮੇਂ ਹਲਕੀ ਗਰਮੀ ਦਾ ਅਹਿਸਾਸ ਹੋ ਰਿਹਾ ਹੈ।

]]>
https://newspbi.xyz/2026/02/24/%e0%a8%aa%e0%a9%b0%e0%a8%9c%e0%a8%be%e0%a8%ac-%e0%a8%9a-%e0%a8%86%e0%a8%89%e0%a8%a3-%e0%a8%b5%e0%a8%be%e0%a8%b2%e0%a9%87-%e0%a8%a6%e0%a8%bf%e0%a8%a8%e0%a8%be%e0%a8%82-%e0%a8%a6%e0%a9%8c%e0%a8%b0/feed/ 0
‘ਮੁਬਾਰਕਾਂ, ਤੁਹਾਡੀ ਲਾਟਰੀ ਲੱਗ ਗਈ ਹੈ…!’ ਆਖ ਕੇ ਠੱਗੀਆਂ ਮਾਰਨ ਵਾਲਾ ਸ਼ਾਤਿਰ ਮੁਲਜ਼ਮ ਗ੍ਰਿਫ਼ਤਾਰ https://newspbi.xyz/2026/02/24/%e0%a8%ae%e0%a9%81%e0%a8%ac%e0%a8%be%e0%a8%b0%e0%a8%95%e0%a8%be%e0%a8%82-%e0%a8%a4%e0%a9%81%e0%a8%b9%e0%a8%be%e0%a8%a1%e0%a9%80-%e0%a8%b2%e0%a8%be%e0%a8%9f%e0%a8%b0%e0%a9%80-%e0%a8%b2%e0%a9%b1/ https://newspbi.xyz/2026/02/24/%e0%a8%ae%e0%a9%81%e0%a8%ac%e0%a8%be%e0%a8%b0%e0%a8%95%e0%a8%be%e0%a8%82-%e0%a8%a4%e0%a9%81%e0%a8%b9%e0%a8%be%e0%a8%a1%e0%a9%80-%e0%a8%b2%e0%a8%be%e0%a8%9f%e0%a8%b0%e0%a9%80-%e0%a8%b2%e0%a9%b1/#respond Tue, 24 Feb 2026 16:19:18 +0000 https://newspbi.xyz/?p=22 ਸਾਈਬਰ ਕ੍ਰਾਈਮ ਲੁਧਿਆਣਾ ਦੀ ਟੀਮ ਵੱਲੋਂ ਗਾਂਧੀ ਲਾਟਰੀ ਦੇ ਨਾਂ ‘ਤੇ ਸਾਈਬਰ ਧੋਖਾਧੜੀ ਦੇ ਮਾਮਲੇ ਵਿਚ ਮੁਲਜ਼ਮ ਨੂੰ ਬਿਹਾਰ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਪ੍ਰਭਾਤ ਕੁਮਾਰ ਵਾਸੀ ਬਿਹਾਰ ਵਜੋਂ ਹੋਈ ਹੈ, ਜਿਸ ਨੂੰ ਨਵਾਦਾ, ਪੂਰਨੀਆ ਅਤੇ ਪਟਨਾ (ਬਿਹਾਰ) ਵਿਖੇ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਇਹ ਮਾਮਲਾ 5 ਲੱਖ ਰੁਪਏ ਦੀ ਲਾਟਰੀ ਜਿੱਤਣ ਦਾ ਝਾਂਸਾ ਦੇ ਕੇ ਕੀਤੀ ਗਈ ਸਾਈਬਰ ਧੋਖਾਧੜੀ ਸਬੰਧੀ ਦਰਜ ਕੀਤਾ ਗਿਆ ਸੀ।

ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਆਪਣੇ ਸਾਥੀਆਂ ਨਾਲ ਮਿਲ ਕੇ “ਗਾਂਧੀ ਲਾਟਰੀ ਲੁਧਿਆਣਾ” ਦੇ ਨਾਂ ’ਤੇ ਫਰਜ਼ੀ ਲਾਟਰੀ ਸਕੀਮ ਚਲਾ ਰਿਹਾ ਸੀ। ਦੋਸ਼ੀ ਵੱਲੋਂ ਲੋਕਾਂ ਨੂੰ ਵਟਸਐਪ ਮੈਸੇਜ ਅਤੇ ਫੋਨ ਕਾਲਾਂ ਰਾਹੀਂ ਸੰਪਰਕ ਕੀਤਾ ਜਾਂਦਾ ਸੀ। ਪਹਿਲਾਂ ਉਨ੍ਹਾਂ ਨੂੰ ਵੱਡੀ ਰਕਮ ਦੀ ਲਾਟਰੀ ਨਿਕਲਣ ਦਾ ਝਾਂਸਾ ਦੇ ਕੇ ਲਾਲਚ ਵਿਚ ਫਸਾਇਆ ਜਾਂਦਾ ਸੀ ਅਤੇ ਬਾਅਦ ਵਿਚ ਰਜਿਸਟ੍ਰੇਸ਼ਨ ਫੀਸ, ਪ੍ਰੋਸੈਸਿੰਗ ਚਾਰਜ ਜਾਂ ਹੋਰ ਛੋਟੀਆਂ-ਛੋਟੀਆਂ ਰਕਮਾਂ ਦੇ ਨਾਂ ’ਤੇ ਪੈਸੇ ਮੰਗੇ ਜਾਂਦੇ ਸਨ। ਇਸ ਤਰ੍ਹਾਂ ਦੋਸ਼ੀ ਵੱਖ-ਵੱਖ ਵਿਅਕਤੀਆਂ ਨੂੰ ਨਿਸ਼ਾਨਾ ਬਣਾਕੇ ਉਨ੍ਹਾਂ ਨਾਲ ਸਾਈਬਰ ਧੋਖਾਧੜੀ ਕਰਦਾ ਸੀ।

ਮੁਲਜ਼ਮ ਦਾ ਪੁਲਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਮਾਮਲੇ ਨਾਲ ਸੰਬੰਧਿਤ ਹੋਰ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ ਅਤੇ ਡਿਜੀਟਲ ਸਬੂਤਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਕਾਲ, ਮੈਸੇਜ ਜਾਂ ਲਾਟਰੀ ਸਬੰਧੀ ਪੇਸ਼ਕਸ਼ ਤੋਂ ਸਾਵਧਾਨ ਰਹਿਣ। ਅਜਿਹੀ ਕਿਸੇ ਵੀ ਘਟਨਾ ਬਾਰੇ ਤੁਰੰਤ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ 1930 ਜਾਂ ਨਜ਼ਦੀਕੀ ਪੁਲਸ ਥਾਣੇ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।

]]>
https://newspbi.xyz/2026/02/24/%e0%a8%ae%e0%a9%81%e0%a8%ac%e0%a8%be%e0%a8%b0%e0%a8%95%e0%a8%be%e0%a8%82-%e0%a8%a4%e0%a9%81%e0%a8%b9%e0%a8%be%e0%a8%a1%e0%a9%80-%e0%a8%b2%e0%a8%be%e0%a8%9f%e0%a8%b0%e0%a9%80-%e0%a8%b2%e0%a9%b1/feed/ 0
ਜ਼ਮੀਨ ਦੀ ਵੰਡ ਨੂੰ ਲੈ ਕੇ ਪੁੱਤਰ ਨੇ ਪਿਓ ਨੂੰ ਕੁਹਾੜੀ ਨਾਲ ਵੱਢਿਆ https://newspbi.xyz/2026/02/24/%e0%a8%9c%e0%a8%bc%e0%a8%ae%e0%a9%80%e0%a8%a8-%e0%a8%a6%e0%a9%80-%e0%a8%b5%e0%a9%b0%e0%a8%a1-%e0%a8%a8%e0%a9%82%e0%a9%b0-%e0%a8%b2%e0%a9%88-%e0%a8%95%e0%a9%87-%e0%a8%aa%e0%a9%81%e0%a9%b1%e0%a8%a4/ https://newspbi.xyz/2026/02/24/%e0%a8%9c%e0%a8%bc%e0%a8%ae%e0%a9%80%e0%a8%a8-%e0%a8%a6%e0%a9%80-%e0%a8%b5%e0%a9%b0%e0%a8%a1-%e0%a8%a8%e0%a9%82%e0%a9%b0-%e0%a8%b2%e0%a9%88-%e0%a8%95%e0%a9%87-%e0%a8%aa%e0%a9%81%e0%a9%b1%e0%a8%a4/#respond Tue, 24 Feb 2026 16:10:00 +0000 https://newspbi.xyz/?p=17 ਛੋਟਾ ਭਰਾ ਤੇ ਮਾਂ ਨੂੰ ਕੀਤਾ ਜ਼ਖ਼ਮੀ

ਮਾਨਸਾ ਜ਼ਿਲ੍ਹੇ ਦੇ ਪਿੰਡ ਧਨਪੁਰਾ ਵਿਚ ਜ਼ਮੀਨ ਦੀ ਵੰਡ ਨੂੰ ਲੈ ਕੇ ਵੱਡੇ ਪੁੱਤਰ ਵੱਲੋਂ ਆਪਣੇ ਪਿਤਾ ਨੂੰ ਕੁਹਾੜੀ ਨਾਲ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਉਸ ਨੇ ਮਾਂ ਅਤੇ ਛੋਟੇ ਭਰਾ ’ਤੇ ਵੀ ਹਮਲਾ ਕੀਤਾ ਅਤੇ ਉਹ ਵੀ ਜ਼ਖਮੀ ਹੋ ਗਏ।

ਵੇਰਵਿਆਂ ਅਨੁਸਾਰ ਰਾਏ ਸਿੰਘ ਪਿੰਡ ਧਨਪੁਰਾ ਦਾ ਆਪਣੇ ਪਿਤਾ ਗੁਰਜੰਟ ਸਿੰਘ (65) ਨਾਲ ਜ਼ਮੀਨ ਦੀ ਵੰਡ ਨੂੰ ਲੈ ਕੇ ਤਕਰਾਰ ਚੱਲ ਰਿਹਾ ਸੀ। ਰਾਏ ਸਿੰਘ ਨੇ ਛੋਟੇ ਭਰਾ ਸੁਖਪਾਲ ਸਿੰਘ ਦੇ ਘਰ ਦੀ ਕੰਧ ਟੱਪ ਕੇ ਪਿਤਾ ਗੁਰਜੰਟ ਸਿੰਘ ’ਤੇ ਕੁਹਾੜੀ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਗੁਰਜੰਟ ਸਿੰਘ ਕੋਲ 4 ਏਕੜ ਜ਼ਮੀਨ ਸੀ, ਜਿਸਦੀ ਵੰਡ ਨੂੰ ਲੈਕੇ ਅਕਸਰ ਘਰ ਦੇ ਵਿੱਚ ਵੱਡਾ ਪੁੱਤਰ ਝਗੜਾ ਕਰਦਾ ਸੀ ਤੇ ਜ਼ਮੀਨ ਦੀ ਵੰਡ ਵਿੱਚ ਦੋ ਏਕੜ ਜ਼ਮੀਨ ਲੈਣ ਲਈ ਲੜਦਾ ਰਹਿੰਦਾ ਸੀ। ਉਸ ਨੇ ਆਪਣੀ ਮਾਂ ਅਤੇ ਛੋਟੇ ਭਰਾ ਸੁਖਪਾਲ ਸਿੰਘ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਬਾਅਦ ’ਚ ਫਰਾਰ ਹੋ ਗਿਆ।

ਥਾਣਾ ਬਰੇਟਾ ਦਾ ਮੁਖੀ ਮੇਲਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਛੋਟੇ ਪੁੱਤਰ ਸੁਖਪਾਲ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਵੱਡੇ ਪੁੱਤਰ ਰਾਏ ਸਿੰਘ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਪਰ ਹਾਲੇ ਉਹ ਫਰਾਰ ਹੈ। ਉਨ੍ਹਾਂ ਦੱਸਿਆ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਉਸ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਹੈ ਅਤੇ ਸੁਖਪਾਲ ਸਿੰਘ ਨੂੰ ਬੁਢਲਾਡਾ ਦੇ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।

]]>
https://newspbi.xyz/2026/02/24/%e0%a8%9c%e0%a8%bc%e0%a8%ae%e0%a9%80%e0%a8%a8-%e0%a8%a6%e0%a9%80-%e0%a8%b5%e0%a9%b0%e0%a8%a1-%e0%a8%a8%e0%a9%82%e0%a9%b0-%e0%a8%b2%e0%a9%88-%e0%a8%95%e0%a9%87-%e0%a8%aa%e0%a9%81%e0%a9%b1%e0%a8%a4/feed/ 0
ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਜੂਨ ਵਿਚ ਪਾਕਿਸਤਾਨ ਜਾਵੇਗਾ ਜਥਾ https://newspbi.xyz/2026/02/24/%e0%a8%97%e0%a9%81%e0%a8%b0%e0%a9%82-%e0%a8%85%e0%a8%b0%e0%a8%9c%e0%a8%a8-%e0%a8%a6%e0%a9%87%e0%a8%b5-%e0%a8%9c%e0%a9%80-%e0%a8%a6%e0%a9%87-%e0%a8%b8%e0%a8%bc%e0%a8%b9%e0%a9%80%e0%a8%a6%e0%a9%80/ https://newspbi.xyz/2026/02/24/%e0%a8%97%e0%a9%81%e0%a8%b0%e0%a9%82-%e0%a8%85%e0%a8%b0%e0%a8%9c%e0%a8%a8-%e0%a8%a6%e0%a9%87%e0%a8%b5-%e0%a8%9c%e0%a9%80-%e0%a8%a6%e0%a9%87-%e0%a8%b8%e0%a8%bc%e0%a8%b9%e0%a9%80%e0%a8%a6%e0%a9%80/#respond Tue, 24 Feb 2026 16:02:05 +0000 https://newspbi.xyz/?p=14 ਸ਼੍ਰੋਮਣੀ ਕਮੇਟੀ ਨੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਭੇਜੇ ਜਾਣ ਵਾਲੇ ਜਥੇ ਲਈ ਸੰਗਤਾਂ ਪਾਸੋਂ ਪਾਸਪੋਰਟਾਂ ਦੀ ਮੰਗ ਕੀਤੀ ਗਈ ਹੈ। ਇਹ ਜਥਾ ਇਸ ਸਾਲ ਜੂਨ ਵਿਚ ਪਾਕਿਸਤਾਨ ਜਾਵੇਗਾ। ਇਸ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਪ੍ਰਕਿਰਿਆ ਆਰੰਭੀ ਗਈ ਹੈ।

ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਲਈ ਸ਼ਰਧਾਲੂ ਆਪਣੇ ਪਾਸਪੋਰਟ 5 ਮਾਰਚ ਤਕ ਦਫਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵਿਖੇ ਭੇਜਣ। ਉਨ੍ਹਾਂ ਕਿਹਾ ਕਿ ਜਥੇ ਵਿਚ ਜਾਣ ਦੇ ਚਾਹਵਾਨ ਸ਼ਰਧਾਲੂ ਆਪਣੇ ਪਾਸਪੋਰਟਾਂ ਦੇ ਨਾਲ ਮੈਂਬਰ ਸ਼੍ਰੋਮਣੀ ਕਮੇਟੀ ਦੀ ਸਿਫਾਰਸ਼ ਸਹਿਤ ਆਪਣਾ ਪਛਾਣ ਪੱਤਰ ਵੀ ਜਮ੍ਹਾਂ ਕਰਵਾਉਣ। ਪਛਾਣ ਪੱਤਰ ਲਈ ਰਾਸ਼ਨ ਕਾਰਡ, ਆਧਾਰ ਕਾਰਡ ਜਾਂ ਵੋਟਰ ਕਾਰਡ ਦੀ ਕਾਪੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸ਼ਰਧਾਲੂ ਆਪਣੇ ਪਾਸਪੋਰਟ ਸਮੇਂ ਸਿਰ ਜਮ੍ਹਾਂ ਕਰਵਾਉਣ ਤਾਂ ਜੋ ਅਗਲੀ ਕਾਰਵਾਈ ਲਈ ਭੇਜੇ ਜਾ ਸਕਣ।

]]>
https://newspbi.xyz/2026/02/24/%e0%a8%97%e0%a9%81%e0%a8%b0%e0%a9%82-%e0%a8%85%e0%a8%b0%e0%a8%9c%e0%a8%a8-%e0%a8%a6%e0%a9%87%e0%a8%b5-%e0%a8%9c%e0%a9%80-%e0%a8%a6%e0%a9%87-%e0%a8%b8%e0%a8%bc%e0%a8%b9%e0%a9%80%e0%a8%a6%e0%a9%80/feed/ 0